ਪੰਜਾਬ ਨਿਊਜ਼

ਪੰਜਾਬ ਦੇ ਇਸ ਵੱਡੇ IPS ਅਫਸਰ ਨੇ ਛੱਡੀ ਨੌਕਰੀ, ਕਿਹਾ- ਪਿੰਜਰੇ ‘ਚੋਂ ਹੋਇਆ ਰਿਹਾਅ

Published

on

ਚੰਡੀਗੜ੍ਹ : ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀ (ਏਡੀਜੀਪੀ) ਗੁਰਿੰਦਰ ਸਿੰਘ ਢਿੱਲੋਂ ਨੇ ਨੌਕਰੀ ਛੱਡ ਦਿੱਤੀ ਹੈ। ਉਸਨੇ 30 ਸਾਲ ਦੀ ਸੇਵਾ ਤੋਂ ਬਾਅਦ V.R.S (ਸਵੈ-ਇੱਛਤ ਸੇਵਾਮੁਕਤੀ) ਲਈ ਹੈ। ਉਸ ਨੇ ਖੁਦ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਪਿੰਜਰੇ ਤੋਂ ਆਜ਼ਾਦ ਮਹਿਸੂਸ ਕਰ ਰਿਹਾ ਹੈ, ਦੇਖਦੇ ਹਾਂ ਕਿ ਕਿਸਮਤ ਉਸ ਨੂੰ ਕਿੱਥੇ ਲੈ ਜਾਂਦੀ ਹੈ।

ਗੁਰਿੰਦਰ ਸਿੰਘ ਢਿੱਲੋਂ 1997 ਬੈਚ ਦੇ ਆਈ.ਪੀ.ਐਸ. ਅਫਸਰ ਹੈ। ਅਜਿਹੇ ‘ਚ ਚਰਚਾ ਹੈ ਕਿ ਢਿੱਲੋਂ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਅਨੁਸਾਰ ਗੁਰਿੰਦਰ ਸਿੰਘ ਢਿੱਲੋਂ ਵੀ.ਆਰ.ਐਸ. ਉਗਰਾਹੀ ਲਈ ਜੋ ਫਾਈਲ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ, ਉਸ ਵਿੱਚ ਉਨ੍ਹਾਂ ਆਪਣੀ ਸਿਹਤ ਦਾ ਹਵਾਲਾ ਦਿੱਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਢਿੱਲੋਂ ਇਸ ਸਾਲ ਮਈ ਵਿੱਚ ਸੇਵਾਮੁਕਤ ਹੋਣ ਵਾਲੇ ਸਨ।

Facebook Comments

Trending

Copyright © 2020 Ludhiana Live Media - All Rights Reserved.