ਗੁਰਦਾਸਪੁਰ : ਸੈਂਟਰਲ ਜੇਲ ਗੁਰਦਾਸਪੁਰ ‘ਚੋਂ 5 ਲਾਵਾਰਿਸ ਮੋਬਾਇਲ ਫੋਨ, ਕੀ-ਪੈਡ ਅਤੇ ਚਾਰਜਰ ਸਮੇਤ ਇਕ ਬੈਟਰੀ ਬਰਾਮਦ ਹੋਣ ‘ਤੇ ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏਐਸਆਈ ਰਣਬੀਰ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸਹਾਇਕ ਸੁਪਰਡੈਂਟ ਮੰਗਲ ਸਿੰਘ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਜਦੋਂ ਜੇਲ੍ਹ ਸਟਾਫ਼ ਨੇ ਬੈਰਕ ਨੰਬਰ 6 ਅਤੇ ਚੱਕੀ ਨੰਬਰ 10 ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ 10 ਮਿੱਲ ਦੇ ਪਿੱਛੇ ਐੱਨ.ਐੱਲ.ਜੇ.ਡੀ ਮਸ਼ੀਨ ‘ਚੋਂ ਅਣਪਛਾਤੇ ਵਿਅਕਤੀ ਵੱਲੋਂ ਮਿੱਟੀ ‘ਚ ਦੱਬੇ 5 ਲਾਵਾਰਸ ਮੋਬਾਇਲ ਫੋਨ ਦੇ ਕੀਪੈਡ ਅਤੇ ਚਾਰਜਰ ਅਤੇ ਇਕ ਬੈਟਰੀ ਬਰਾਮਦ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।