ਅਪਰਾਧ

ਲੁਧਿਆਣਾ ਸੈਂਟਰਲ ਜੇਲ੍ਹ ‘ਚੋਂ ਬਰਾਮਦ ਹੋਇਆ ਇਹ ਸਾਮਾਨ, ਜੇਲ੍ਹ ਦੀ ਸੁਰੱਖਿਆ ਸਵਾਲਾਂ ਦੇ ਘੇਰੇ ’ਚ

Published

on

ਲੁਧਿਆਣਾ : ਮਹਾਂਨਗਰ ਦੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ ਕਿਉਂਕਿ ਲਗਾਤਾਰ ਚੈਕਿੰਗ ਤੋਂ ਬਾਅਦ ਮੋਬਾਇਲ ਬਰਾਮਦਗੀ ਦਾ ਸਿਲਸਿਲਾ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਮਾਮਲੇ ’ਚ 22 ਮੋਬਾਇਲ, 65 ਪੁੜੀਆਂ ਜਰਦਾ, 1 ਸਿਮ ਕਾਰਡ ਚੈਕਿੰਗ ਦੌਰਾਨ ਬਰਾਮਦ ਹੋਣ ’ਤੇ ਪੁਲਿਸ ਨੇ ਸਹਾਇਕ ਸੁਪਰਡੈਂਟਾਂ ਸੁਖਦੇਵ ਸਿੰਘ, ਗਗਨਦੀਪ ਸ਼ਰਮਾ, ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 7 ’ਚ ਹਵਾਲਾਤੀਆਂ ਅਤੇ ਅਣਪਛਾਤੇ ਵਿਰੁੱਧ ਪ੍ਰਿਜ਼ਨ ਐਕਟ ਦਾ ਕੇਸ ਦਰਜ ਕੀਤਾ ਹੈ।

ਲਗਾਤਾਰ ਸੁਰਖੀਆਂ ’ਚ ਰਹਿਣ ਵਾਲੀ ਸੈਂਟਰਲ ਜੇਲ੍ਹ ਤੋਂ 8 ਦਿਨਾਂ ’ਚ ਚੈਕਿੰਗ ਦੌਰਾਨ 53 ਮੋਬਾਇਲਾਂ ਦੀ ਬਰਾਮਦਗੀ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿੱਥੇ ਮੁਲਾਕਾਤ ਕਰਨ ਆਉਣ ਵਾਲੇ ਲੋਕਾਂ ਤੋਂ ਇਲਾਵਾ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਵੀ ਜੇਲ੍ਹ ਡਿਓਢੀ ’ਚ ਤਲਾਸ਼ੀ ਉਪਰੰਤ ਅੰਦਰ ਜਾਣਾ ਸੰਭਵ ਹੋ ਪਾਉਂਦਾ ਹੈ, ਇਸ ਦੇ ਬਾਵਜੂਦ ਮੋਬਾਇਲ ਅਤੇ ਪਾਬੰਦੀਸ਼ੁਦਾ ਸਾਮਾਨ ਕਿਹੜੇ ਗੁਪਤ ਰਸਤਿਆਂ ਰਾਹੀਂ ਬੈਂਰਕਾਂ ’ਚ ਪੁੱਜਦਾ ਹੈ, ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਇਹ ਪਤਾ ਕਰਨਾ ਅਤਿ-ਜ਼ਰੂਰੀ ਹੈ ।

ਹਾਲ ਵਿੱਚ ਸੂਬੇ ਦੀਆਂ 25 ਜ਼ੇਲ੍ਹਾਂ ’ਚ ਸਰਚ ਆਪਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਜੇਲ੍ਹਾਂ ਦੀ ਚੈਕਿੰਗ ਕੀਤੀ ਗਈ ਸੀ। ਦੱਸ ਦਈਏ ਕਿ ਇਹ ਸਰਚ ਆਪਰੇਸ਼ਨ ਜੇਲ੍ਹਾਂ ਅੰਦਰ ਅਤੇ ਬਾਹਰ ਬੈਠਕੇ ਆਪਣੇ ਗਰੁੱਪ ਚਲਾਉਣ ਵਾਲੇ ਮੁਲਜ਼ਮ ਲੋਕਾਂ ਨੂੰ ਨੱਥ ਪਾਉਣ ਲਈ ਚਲਾਇਆ ਗਿਆ ਸੀ। ਇਸ ਦੌਰਾਨ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮੌਜੂਦ ਵੱਖ ਵੱਖ ਜੇਲ੍ਹਾਂ ਦੀਆਂ ਤਲਾਸ਼ੀ ਲਈਆਂ ਗਈਆਂ ਸਨ।

Facebook Comments

Trending

Copyright © 2020 Ludhiana Live Media - All Rights Reserved.