ਪੰਜਾਬ ਨਿਊਜ਼

ਅੱਜ ਮਿਲੇਗਾ ਲੁਧਿਆਣਾ ਦੀ ਇਸ ਨੂੰਹ ਨੂੰ ਪਦਮਸ਼੍ਰੀ ਐਵਾਰਡ

Published

on

ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਨੂੰਹ ਰਜਨੀ ਬੈਕਟਰ ਨੇ ਦੇਸ਼ ਦੇ ਸਰਬਉੱਚ ਸਨਮਾਨ ਨੂੰ ਪਾ ਕੇ ਨਾ ਸਿਰਫ਼ ਪੰਜਾਬ ਦੇ ਲੁਧਿਆਣਾ ਬਲਕਿ ਘਰੇਲੂ ਔਰਤਾਂ ਦੇ ਸਨਮਾਨ ’ਚ ਚਾਰ ਚੰਨ ਲਾ ਦਿੱਤੇ ਹਨ। ਉਨ੍ਹਾਂ ਘਰੇਲੂ ਔਰਤ ਹੋਣ ਦੇ ਨਾਲ-ਨਾਲ ਆਪਣੇ ਸ਼ੌਂਕ ਦੀ ਰਚਨਾਤਮਿਕਤਾ ਨਾਲ ਇਕ ਵੱਡਾ ਸਾਮਰਾਜ ਖੜ੍ਹਾ ਕਰ ਦਿੱਤਾ। ਮੰਗਲਵਾਰ ਨੂੰ ਦਿੱਲੀ ’ਚ ਹੋਣ ਵਾਲੇ ਸਮਾਰੋਹ ’ਚ ਰਜਨੀ ਬੈਕਟਰ ਨੂੰ ਪਦਮਸ਼੍ਰੀ ਨਾਲ ਨਵਾਜਿਆ ਜਾਵੇਗਾ।ਉੱਥੇ ਹੀ ਉਨ੍ਹਾਂ ਨੇ ਨਾ ਸਿਰਫ਼ ਇਕ ਸਫਲ ਉੱਦਮੀ ਬਣ ਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਨਵੀਂ ਦਿੱਤਾ ਪ੍ਰਦਾਨ ਕੀਤੀ, ਬਲਕਿ ਇਕ ਚੰਗੀ ਘਰੇਲੂ ਔਰਤ ਰਹਿੰਦੇ ਹੋਏ ਪਰਿਵਾਰ ਨੂੰ ਵੀ ਬੁਲੰਦੀਆਂ ਤਕ ਪਹੁੰਚਾਇਆ ਹੈ। ਇਕ ਸਮਾਂ ਸੀ ਜਦੋਂ ਰਜਨੀ ਬੈਕਟਰ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਹੀ ਬਿਜ਼ਨਸ ਦੀ ਦੁਨੀਆ ’ਚ ਆਉਣ ਤੋਂ ਰੋਕਦੇ ਸਨ, ਪਰ ਕੁਝ ਵੱਖਰਾ ਕਰਨ ਦੀ ਤਮੰਨਾ ਨੇ ਉਨ੍ਹਾਂ ਨੂੰ ਉਦਯੋਗ ਦੀ ਦੁਨੀਆ ’ਚ ਆਉਣ ਲਈ ਮਜਬੂਰ ਕੀਤਾ ਤੇ ਪਿਛਲੇ 44 ਸਾਲ ’ਚ ਉਨ੍ਹਾਂ ਨੇ ਇਕ ਨਵੀਂ ਮਿਸਾਲ ਖੜ੍ਹੀ ਕਰ ਦਿੱਤੀ।

ਉੱਥੇ ਹੀ ਰਜਨੀ ਬੈਕਟਰ ਕਹਿੰਦੇ ਹਨ ਕਿ 1978 ’ਚ ਜਦੋਂ ਉਨ੍ਹਾਂ ਨੇ ਬਿਜ਼ਨਸ ਦੇ ਖੇਤਰ ’ਚ ਕਦਮ ਰੱਖਿਆ ਤਾਂ ਉਸ ਵੇਲੇ ਉਨ੍ਹਾਂ ਦੇ ਪਤੀ ਸਵ. ਧਰਮਵੀਰ ਬੈਕਟਰ ਤੇ ਸਹੁਰਾ ਸਵ. ਲਕਸ਼ਮਣ ਦਾਸ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਅੱਜ ਉਹ ਜਿਸ ਮੁਕਾਮ ’ਤੇ ਪਹੁੰਚੇ ਹਨ, ਉਸ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ, ਨਹੀਂ ਤਾਂ ਅੱਜ ਦੇਸ਼ ਦੇ ਵੱਕਾਰੀ ਪੁਰਸਕਾਰ ਪਦਮਸ਼੍ਰੀ ਨੂੰ ਹਾਸਲ ਕਰਨ ਦਾ ਸੁਪਨਾ ਵੀ ਨਾ ਦੇਖ ਪਾਉਂਦੀ। ਜ਼ਿਕਰਯੋਗ ਹੈ ਕਿ ਗਰੁੱਪ ਇਸ ਵੇਲੇ 800 ਕਰੋੜ ਰੁਪਏ ਦੀ ਟਰਨਓਵਰ ਕਰ ਰਿਹਾ ਹੈ ਤੇ ਉਨ੍ਹਾਂ ਦੇ ਦੋ ਪੁੱਤਰ ਅਨੂਪ ਬੈਕਟਰ ਤੇ ਅਕਸ਼ੈ ਬੈਕਟਰ ਕੰਪਨੀਆਂ ਦਾ ਸੰਚਾਲਨ ਕਰ ਰਹੇ ਹਨ।

 

Facebook Comments

Trending

Copyright © 2020 Ludhiana Live Media - All Rights Reserved.