ਅਪਰਾਧ

ਕਾਰੋਬਾਰੀ ਦੇ ਘਰੋਂ 40 ਤੋਲੇ ਸੋਨਾ ਚੋਰੀ, ਕੰਧ ਟੱਪ ਕੇ ਚੋਰਾਂ ਨੇ ਤੋੜੀਆਂ ਅਲਮਾਰੀਆਂ

Published

on

ਲੁਧਿਆਣਾ : ਬੇਖੌਫ ਚੋਰਾਂ ਨੇ ਬੀਤੀ ਰਾਤ ਰਣਜੀਤ ਨਗਰ ਇਲਾਕੇ ਵਿਚ ਪੈਂਦੇ ਇਕ ਟਰਾਂਸਪੋਰਟਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 20 ਲੱਖ ਰੁਪਏ ਦਾ 40 ਤੋਲੇ ਸੋਨਾ ਚੋਰੀ ਕਰ ਲਿਆ। ਚੋਰ ਗਿਰੋਹ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਅਲਮਾਰੀਆਂ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਕਾਰੋਬਾਰੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਕੰਮਕਾਜ ਸਬੰਧੀ ਉਹ ਘਰ ਤੋਂ ਬਾਹਰ ਗਿਆ ਹੋਇਆ ਸੀ। ਰਾਤ ਸਾਢੇ 12 ਵਜੇ ਦੇ ਕਰੀਬ ਕੰਵਲਪ੍ਰੀਤ ਘਰ ਪਰਤਿਆ। ਤਕਰੀਬਨ ਇਕ ਵਜੇ ਦੇ ਕਰੀਬ ਪੂਰਾ ਪਰਿਵਾਰ ਆਪੋ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਿਆ। ਸਵੇਰੇ ਕੰਵਲਪ੍ਰੀਤ ਦੀ ਜਦ ਜਾਗ ਖੁੱਲ੍ਹੀ ਤਾਂ ਘਰ ਦੀਆਂ ਅਲਮਾਰੀਆਂ ਟੁੱਟੀਆਂ ਪਈਆਂ ਸਨ ਅਤੇ ਸੋਨਾ ਗਾਇਬ ਸੀ। ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਵਿਚ ਜੁਟ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.