Connect with us

ਅਪਰਾਧ

ਲੁਧਿਆਣੇ ਦੇ ਮਸ਼ਹੂਰ ਡਾਕਟਰ ਦੇ ਘਰ ਚੋਰਾਂ ਦੀ ਦਸਤਕ, ਲੱਖਾਂ ਦੇ ਗਹਿਣੇ ਤੇ ਨਕਦੀ ‘ਤੇ ਕੀਤਾ ਹੱਥ ਸਾਫ਼

Published

on

Thieves knocked at the house of a famous doctor in Ludhiana, got away with jewelry and cash worth lakhs.

ਲੁਧਿਆਣਾ : ਮੋਹਨ ਦੇਈ ਕੈਂਸਰ ਦੇ ਮੈਡੀਸਨ ਦੇ ਡਾਕਟਰ ਅਸ਼ੋਕ ਕੁਮਾਰ ਗੋਇਲ ਦੇ ਘਰ ਅੰਦਰ ਦਾਖਲ ਹੋਏ ਚੋਰਾਂ ਨੇ ਇੱਕ ਲੱਖ ਰੁਪਏ ਦੀ ਨਕਦੀ ਕਰੀਬ 7 ਲੱਖ ਦੀ ਕੀਮਤ ਦਾ ਹੋਰ ਸਮਾਨ ਅਤੇ ਗਹਿਣੇ ਚੋਰੀ ਕਰ ਲਏ। ਵਾਰਦਾਤ ਸਬੰਧੀ ਡਾਕਟਰ ਅਸ਼ੋਕ ਕੁਮਾਰ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਰਾਜਸਥਾਨ ਤੋਂ ਆਪਣੇ ਘਰ ਪਹੁੰਚੇ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਚੰਡੀਗੜ੍ਹ ਰੋਡ ਸਥਿਤ 32 ਸੈਕਟਰ ਦੇ ਵਾਸੀ ਡਾਕਟਰ ਅਸ਼ੋਕ ਕੁਮਾਰ ਗੋਇਲ ਦੀ ਸ਼ਿਕਾਇਤ ਲੈ ਕੇ ਤਫਤੀਸੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਡਾਕਟਰ ਗੋਇਲ ਨੇ ਦੱਸਿਆ ਕਿ ਉਹ ਆਪਣੀ ਬੇਟੇ ਨੂੰ ਮਿਲਕੇ ਰਾਜਸਥਾਨ ਤੋਂ ਸਵੇਰ ਸਾਰ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਵੱਖ-ਵੱਖ ਕਮਰਿਆਂ ਚੋਂ ਤਿੰਨ ਐਲਈਡੀ, ਅਲਮਾਰੀਆਂ ਵਿੱਚ ਪਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ , ਮੰਦਰ ਵਿੱਚ ਪਈਆਂ ਭਗਵਾਨ ਦੀਆਂ ਚਾਂਦੀ ਦੀਆਂ ਮੂਰਤੀਆਂ ਅਤੇ 1 ਲੱਖ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਡਾਕਟਰ ਗੋਇਲ ਨੇ ਵਾਰਦਾਤ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸੂਚਨਾ ਦਿੱਤੀ।

Facebook Comments

Trending