ਅਪਰਾਧ

ਸਕੂਟਰ ਦੀ ਡਿੱਗੀ ਤੋੜ ਕੇ ਚੋਰ 35 ਹਜ਼ਾਰ ਦੀ ਨਕਦੀ ਚੋਰੀ ਕਰਕੇ ਹੋਏ ਫ਼ਰਾਰ

Published

on

ਲੁਧਿਆਣਾ : ਸਥਾਨਕ ਸੁੰਦਰ ਨਗਰ ਚੌਕ ‘ਚ ਬੈਂਕ ਦੇ ਬਾਹਰੋਂ ਚੋਰ ਐਕਟਿਵਾ ਸਕੂਟਰ ਡਿੱਗੀ ਤੌਰ ਕੇ ਉਸ ‘ਚੋਂ 35 ਹਜ਼ਾਰ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਉਦੋਂ ਵਾਪਰੀ ਜਦੋਂ ਬਾਅਦ ਦੁਪਹਿਰ ਅਨੀਲ ਕੁਮਾਰ ਨਾਮੀ ਨੌਜਵਾਨ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਲਈ ਆਇਆ ਸੀ। ਬੈਂਕ ‘ਚ ਜਮ੍ਹਾਂ ਕਰਵਾਉਣ ਵਾਲੀ ਨਕਦੀ ਉਹ ਬੈਂਕ ਵਿਚ ਲੈ ਗਿਆ ਜਦ ਕਿ 35 ਹਜ਼ਾਰ ਦੀ ਨਕਦੀ ਡਿੱਗੀ ‘ਚ ਹੀ ਪਈ ਰਹੀ।

ਜਦੋਂ ਕੁਝ ਦੇਰ ਬਾਅਦ ਵਾਪਸ ਆਇਆ ਤਾਂ ਉਸ ਦੇ ਸਕੂਟਰ ਦੀ ਡਿੱਗੀ ਟੁੱਟੀ ਹੋਈ ਸੀ ਅਤੇ ਉਸ ‘ਚੋਂ ਨਕਦੀ ਗਾਇਬ ਸੀ। ਜਿਸ ‘ਤੇ ਉਸ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਉਸ ‘ਚ ਇਹ ਘਟਨਾ ਕੈਦ ਹੋ ਗਈ, ਜਿਸ ਆਧਾਰ ‘ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਨੌਜਵਾਨ ਦਾ ਪਤਾ ਨਹੀਂ ਲੱਗਾ।

Facebook Comments

Trending

Copyright © 2020 Ludhiana Live Media - All Rights Reserved.