Connect with us

ਅਪਰਾਧ

ਲਾਕ ਲਗੀ ਖੜ੍ਹੀ ਕਾਰ ਚੋਰਾਂ ਨੇ ਉਡਾਈ, ਮਾਮਲਾ ਦਰਜ

Published

on

Thieves blow up locked car, case registered

ਲੁਧਿਆਣਾ : ਸਥਾਨਕ ਜਲੰਧਰ ਬਾਈਪਾਸ ਦੇ ਨਜ਼ਦੀਕ ਚਾਂਦ ਸਿਨੇਮਾ ਕੋਲ ਤਾਲਾ ਲਗਾ ਕੇ ਪਾਰਕ ਕੀਤੀ ਹੋਈ ਕਾਰ ਚੋਰਾਂ ਨੇ ਉਡਾ ਲਈ। ਉਕਤ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਕਾਰ ਦੇ ਮਾਲਕ ਰੁਸਤਮ ਕੁਮਾਰ ਦੇ ਬਿਆਨ ਉਪਰ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪਿੰਡ ਹੇਠੀਆਂ ਮਹਿਤਾ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਰੁਸਤਮ ਕੁਮਾਰ ਮੁਤਾਬਕ ਉਨ੍ਹਾਂ ਆਪਣੀ ਇੰਡੀਕਾ ਵਿਸਟਾ ਸਫੇਦ ਰੰਗ ਦੀ ਕਾਰ ਚਾਂਦ ਸਿਨੇਮਾ ਦੇ ਸਾਹਮਣੇ ਪੁਲ ਹੇਠਾਂ ਤਾਲਾ ਲਗਾ ਕੇ ਪਾਰਕ ਕੀਤੀ ਸੀ। ਕੁਝ ਸਮਾਂ ਬਾਅਦ ਆ ਕੇ ਵੇਖਿਆ ਤਾਂ ਕਾਰ ਗਾਇਬ ਸੀ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ।

ਉਕਤ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੋਮਨਾਥ ਮੁਤਾਬਕ ਵਾਰਦਾਤ ਵਾਲੀ ਥਾਂ ਨੂੰ ਆਉਣ ਜਾਣ ਵਾਲੀਆਂ ਸੜਕਾਂ ਦੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਚੋਰਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।

Facebook Comments

Trending