ਪੰਜਾਬੀ

ਗਾੜ੍ਹਾ ਖੂਨ ਬੀਮਾਰੀਆਂ ਦਾ ਘਰ, ਨੈਚੂਰਲ ਤਰੀਕੇ ਨਾਲ ਕਰੋ ਪਤਲਾ

Published

on

ਖੂਨ ਦੀ ਕਮੀ, ਗਾੜਾਪਣ, ਬਲੱਡ ਕਲੋਟ ਜਾਂ ਸਰੀਰ ਵਿਚ ਜ਼ਰੂਰਤ ਤੋਂ ਜ਼ਿਆਦਾ ਖੂਨ ਹੋਣਾ ਆਦਿ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਜਾਂਦੇ ਹਨ। ਅੱਜ ਕੱਲ ਬਹੁਤ ਸਾਰੇ ਲੋਕਾਂ ਵਿੱਚ ਖੂਨ ਦੇ ਗਾੜੇਪਣ ਦੀ ਸਮੱਸਿਆ ਆਮ ਸੁਣਨ ਨੂੰ ਮਿਲ ਰਹੀ ਹੈ। ਇਸ ਲਈ ਕਿਤੇ ਨਾ ਕਿਤੇ ਸਾਡੀ ਗਲਤ ਖਾਣ-ਪੀਣ ਅਤੇ ਵਿਗੜਦਾ ਲਾਈਫ ਸਟਾਈਲ ਵੀ ਜ਼ਿੰਮੇਵਾਰ ਹੈ। ਇਸ ਬਲੱਡ ਕਲੋਟ ਦੇ ਕਾਰਨ ਦਿਲ ਦੀਆਂ ਬਿਮਾਰੀਆਂ, ਕੋਲੈਸਟ੍ਰੋਲ ਦਾ ਵਧਣਾ ਆਦਿ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਗਾੜੇ ਖੂਨ ਨੂੰ ਪਤਲਾ ਕਰਨ ਲਈ ਨੁਸਖ਼ੇ : ਖੂਨ ਨੂੰ ਗਾੜਾ ਹੋਣ ਤੋਂ ਬਚਾਉਣ ਲਈ ਕੁਝ ਲੋਕ ਦਵਾਈਆਂ ਦਾ ਸੇਵਨ ਵੀ ਕਰਦੇ ਹਨ ਜਿਸ ਵਿਚ ਖੂਨ ਨੂੰ ਪਤਲਾ ਕਰਨ ਵਾਲੇ ਏਜੰਟ ਦੀ ਵਰਤੋਂ ਕੀਤੀ ਜਾਂਦੀ ਹੈ। ਕਲੋਟਿੰਗ ਦੇ ਖ਼ਤਰੇ ਨੂੰ ਘੱਟ ਕਰਨ ਲਈ ਦਵਾਈਆਂ ਤੋਂ ਇਲਾਵਾ ਕੁਝ ਭੋਜਨ ਅਤੇ ਘਰੇਲੂ ਨੁਸਖ਼ੇ ਵੀ ਅਸਰਦਾਰ ਹਨ। ਜਿਸ ਨਾਲ ਖੂਨ ਦੇ ਗਾੜੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗਾੜੇ ਖੂਨ ਨੂੰ ਪਤਲਾ ਕਰਦੀ ਹੈ Cayenne pepper, ਅਤੇ ਇਹ 5 ਚੀਜ਼ਾਂ ਵੀ ਹਨ ਫਾਇਦੇਮੰਦ…

ਲਾਈਫਸਟਾਈਲ ‘ਚ ਗੜਬੜੀ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਆਪਣੀ ਰੁਟੀਨ ਵਿਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਤੁਸੀਂ ਸਿਹਤਮੰਦ ਜ਼ਿੰਦਗੀ ਜੀ ਸਕਦੇ ਹੋ।
ਖੂਨ ਨੂੰ ਸ਼ੁੱਧ ਕਰਨ ਲਈ ਫਾਈਬਰ ਨਾਲ ਭਰਪੂਰ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਇਸ ਨਾਲ ਪਾਚਨ ਸ਼ਕਤੀ ਚੰਗੀ ਰਹਿੰਦੀ ਹੈ ਅਤੇ ਖੂਨ ਵੀ ਸਹੀ ਰਹਿੰਦਾ ਹੈ। ਆਪਣੀ ਖੁਰਾਕ ਵਿਚ ਬ੍ਰਾਊਨ ਰਾਈਸ, ਗਾਜਰ, ਬ੍ਰੋਕਲੀ, ਮੂਲੀ, ਸ਼ਲਗਮ, ਸੇਬ ਅਤੇ ਇਸ ਦਾ ਜੂਸ ਸ਼ਾਮਲ ਕਰੋ।

ਖੂਨ ਨੂੰ ਸਾਫ ਅਤੇ ਗਾੜਾ ਹੋਣ ਤੋਂ ਬਚਾਉਣ ਲਈ ਸਰੀਰ ‘ਚੋਂ ਪਸੀਨਾ ਆਉਣਾ ਬਹੁਤ ਜ਼ਰੂਰੀ ਹੈ। ਕਸਰਤ ਜਾਂ ਯੋਗਾ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਸਵੇਰ ਦੇ ਸਮੇਂ ਸ਼ੁੱਧ ਆਕਸੀਜਨ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ। ਗਹਿਰੇ ਸਾਹ ਨਾਲ ਫੇਫੜਿਆਂ ਨੂੰ ਆਕਸੀਜਨ ਮਿਲਦੀ ਹੈ। ਜਿਸ ਦੁਆਰਾ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ। ਸਕਿਨ ‘ਤੇ ਜਮਾ ਡੈੱਡ ਸਕਿਨ ਰੋਮ ਛੇਕਾਂ ਨੂੰ ਬੰਦ ਕਰ ਦਿੰਦੀ ਹੈ। ਜਿਸ ਕਾਰਨ ਬਲੱਡ ਸਰਕੂਲੇਸ਼ਨ ਵੀ ਪ੍ਰਭਾਵਿਤ ਹੁੰਦਾ ਹੈ। ਮਹੀਨੇ ‘ਚ 1-2 ਵਾਰ ਮੈਨੀਕਿਓਰ ਅਤੇ ਪੈਡੀਕਿਓਰ ਜ਼ਰੂਰ ਕਰਵਾਓ। ਇਸ ਨਾਲ ਡੈੱਡ ਸਕਿਨ ਨਿਕਲ ਜਾਂਦੇ ਹਨ ਅਤੇ ਖੂਨ ਦੇ ਦੌਰਾ ਵੀ ਵਧੀਆ ਹੋ ਜਾਂਦਾ ਹੈ।

ਫਿਸ਼ ਆਇਲ ਵਿਚ ਓਮੇਗਾ -3 ਫੈਟੀ ਐਸਿਡ, ਈਪੀਏ ਅਤੇ ਡੀਐਚਏ ਦੇ ਗੁਣ ਹੁੰਦੇ ਹੈ ਜੋ ਖੂਨ ਨੂੰ ਪਤਲਾ ਕਰਨ ਵਿਚ ਮਦਦਗਾਰ ਹੁੰਦੇ ਹਨ। ਭੋਜਨ ਵਿਚ ਮੱਛੀ ਦਾ ਤੇਲ ਨੂੰ ਸ਼ਾਮਲ ਕਰੋ। ਤੁਸੀਂ ਡਾਕਟਰੀ ਸਲਾਹ ਨਾਲ ਮੱਛੀ ਦੇ ਤੇਲ ਦੇ ਕੈਪਸੂਲ ਵੀ ਖਾ ਸਕਦੇ ਹੋ। ਹਲਦੀ ਵਿਚ ਬਹੁਤ ਸਾਰੀਆਂ ਦਵਾਈਆਂ ਦੇ ਗੁਣ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਬਲੱਡ ਕਲੋਟ ਨੂੰ ਰੋਕਣ ਦਾ ਵੀ ਕੰਮ ਕਰਦੀ ਹੈ। ਲਸਣ ਦੇ ਐਂਟੀ ਆਕਸੀਡੈਂਟ ਗੁਣ ਸਰੀਰ ਵਿਚ ਜਮ੍ਹਾਂ ਹੋਏ ਫ੍ਰੀ ਰੈਡੀਕਲਜ਼ ਨੂੰ ਖਤਮ ਕਰਨ ਲਈ ਕੰਮ ਕਰਦੇ ਹਨ ਜਿਸ ਨਾਲ ਬਲੱਡ ਪ੍ਰੈਸ਼ਰ ਆਮ ਹੁੰਦਾ ਹੈ ਅਤੇ ਇਹ ਬਲੱਡ ਸਰਕੂਲੇਸ਼ਨ ਨੂੰ ਸੰਤੁਲਿਤ ਕਰਨ ਦੇ ਨਾਲ-ਨਾਲ ਖੂਨ ਨੂੰ ਪਤਲਾ ਕਰਨ ਵਿਚ ਵੀ ਮਦਦ ਕਰਦਾ ਹੈ।

Facebook Comments

Trending

Copyright © 2020 Ludhiana Live Media - All Rights Reserved.