ਪੰਜਾਬੀ
ਕਪਿਲ ਸ਼ਰਮਾ ਤੇ ਗਿੰਨੀ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ, ਲੋਕਾਂ ਨੇ ਕੀਤੀ ਰੱਜ ਕੇ ਤਾਰੀਫ਼
Published
3 years agoon

24 ਅਕਤੂਬਰ ਨੂੰ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਲੀਵੁੱਡ ਸਿਤਾਰਿਆਂ ‘ਚ ਦੀਵਾਲੀ ਪਾਰਟੀਆਂ ਦੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੀਵਾਲੀ ਪਾਰਟੀਆਂ ‘ਚ ਸਿਤਾਰਿਆਂ ਦਾ ਰਵਾਇਤੀ ਲੁੱਕ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ।
ਹਾਲ ਹੀ ‘ਚ ਕਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਕਪਿਲ ਆਪਣੀ ਪਤਨੀ ਗਿੰਨੀ ਚਤੁਰਥ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵਾਂ ਨੇ ਹੱਸਦੇ ਹੋਏ ਕਾਫ਼ੀ ਖ਼ੂਬਸੂਰਤ ਅੰਦਾਜ਼ ‘ਚ ਪੋਜ਼ ਦਿੱਤੇ।
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ‘ਚ ਕਪਿਲ ਸ਼ਰਮਾ ਤੇ ਗਿੰਨੀ ਦੀ ਲੁੱਕ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਲੁੱਕ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 23 ਅਕਤੂਬਰ ਨੂੰ ਗੁਲਸ਼ਨ ਕੁਮਾਰ ਦੇ ਭਰਾ ਕ੍ਰਿਸ਼ਨ ਕੁਮਾਰ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ‘ਚ ਕਪਿਲ ਸ਼ਰਮਾ ਤੇ ਗਿੰਨੀ ਨੇ ਵੀ ਸ਼ਿਰਕਤ ਕੀਤੀ ਸੀ।
ਇਸ ਦੌਰਾਨ ਕਪਿਲ ਸ਼ਰਮਾ ਤੇ ਗਿੰਨੀ ਨੇ ਸਾਰੀ ਲਾਈਮਲਾਈਟ ਲੁੱਟੀ। ਗਿੰਨੀ ਨੇ ਲਾਈਟ ਮੇਕਅੱਪ, ਗੁਲਾਬੀ ਬਲਸ਼ ਨਾਲ ਆਪਣਾ ਲੁੱਕ ਪੂਰਾ ਕੀਤਾ।
ਹਰ ਕੋਈ ਜਾਣਦਾ ਹੈ ਕਿ ਕਪਿਲ ਸ਼ਰਮਾ ਨੂੰ ਕਦੇ ਵੀ ਆਪਣੇ ਪਰਿਵਾਰ ਨਾਲ ਜਨਤਕ ਥਾਂ ‘ਤੇ ਨਹੀਂ ਦੇਖਿਆ ਗਿਆ।
ਇੱਥੋਂ ਤੱਕ ਕਿ ਕਪਿਲ ਆਪਣੀ ਪਤਨੀ ਗਿੰਨੀ ਚਤਰਥ ਨਾਲ ਸਿਰਫ਼ ਇਕ ਜਾਂ ਦੋ ਮੌਕਿਆਂ ‘ਤੇ ਜਨਤਕ ਥਾਵਾਂ ‘ਤੇ ਨਜ਼ਰ ਆਏ। ਗਿੰਨੀ ਚਤਰਥ ਨੂੰ ਕਈ ਵਾਰ ਕਪਿਲ ਦੇ ਸ਼ੋਅ ਜਾਂ ਪਾਰਟੀਆਂ ‘ਚ ਦੇਖਿਆ ਜਾਂਦਾ ਹੈ।
You may like
-
ਕੇਜਰੀਵਾਲ ਦੀ ਧੀ ਦੇ ਵਿਆਹ ‘ਚ ਆਪਣੀ ਪਤਨੀ ਨਾਲ ਇਸ ਅੰਦਾਜ਼ ‘ਚ ਨਜ਼ਰ ਆਏ CM ਮਾਨ, ਤਸਵੀਰਾਂ ਵਾਇਰਲ
-
ਰੇਹੜੀ ਵਾਲਿਆਂ ਨੂੰ ਹਟਾਉਣ ਗਏ ਸਬ-ਇੰਸਪੈਕਟਰ ਨਾਲ ਵਾਪਰੀ ਘਟਨਾ, ਘਟਨਾ ਦੀ ਵੀਡੀਓ ਹੋ ਰਹੀ ਵਾਇਰਲ
-
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਫਿਰ ਤੋਂ ਘਿਰੇ ਵਿਵਾਦਾਂ ‘ਚ : ਪੜ੍ਹੋ ਖ਼ਬਰ
-
ਦਿਲਜੀਤ ਦੋਸਾਂਝ ਨੂੰ ਦੇਖਣ ਲਈ ਪਾਗਲ ਹੋਏ ਪ੍ਰਸ਼ੰਸਕ, ਪੁਲਿਸ ਨੇ ਚਲਾਏ ਡੰਡੇ ! ਇਹ ਵੀਡੀਓ ਕਾਫੀ ਹੋ ਰਿਹਾ ਹੈ ਵਾਇਰਲ
-
ਵਿਵਾਦਾਂ ‘ਚ ਘਿਰਿਆ ਪੰਜਾਬ ਦਾ ਮਸ਼ਹੂਰ ਹੋਟਲ! ਵੀਡੀਓ ਤੇਜ਼ੀ ਨਾਲ ਹੋ ਰਿਹਾ ਵਾਇਰਲ
-
ਕਾਮੇਡੀਅਨ ਕਪਿਲ ਸ਼ਰਮਾ ਦੀ ਪੰਜਾਬ ਵਾਸੀਆਂ ਨੂੰ ਵੱਡੀ ਅਪੀਲ