ਲੁਧਿਆਣਾ : ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ‘ਚ ਸ਼ਨੀਵਾਰ ਨੂੰ ਪਈਆਂ ਵੋਟਾਂ ਦੇ ਅੰਤਿਮ ਅੰਕੜੇ ਲੰਬੀ ਉਡੀਕ ਤੋਂ ਬਾਅਦ ਐਤਵਾਰ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ 701580 ਲੋਕਾਂ ਨੇ ਆਪਣੀ ਵੋਟ ਨਹੀਂ ਪਾਈ। ਜੇਕਰ ਇਸ ਸਬੰਧੀ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਲੁਧਿਆਣਾ ਲੋਕ ਸਭਾ ਸੀਟ ‘ਤੇ ਵੋਟਰਾਂ ਦੀ ਗਿਣਤੀ 1758614 ਹੈ। ਇਨ੍ਹਾਂ ਵਿੱਚੋਂ ਸਿਰਫ਼ 60.12 ਫ਼ੀਸਦੀ ਲੋਕਾਂ ਨੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸ ਦਾ ਅੰਕੜਾ 1057034 ਦੱਸਿਆ ਜਾਂਦਾ ਹੈ, ਜਿਸ ਵਿੱਚ 580468 ਮਰਦ ਅਤੇ 476530 ਔਰਤਾਂ ਸ਼ਾਮਲ ਹਨ।
ਲੁਧਿਆਣਾ ਲੋਕ ਸਭਾ ਸੀਟ ‘ਤੇ ਵੋਟਰਾਂ ਦੀ ਗਿਣਤੀ 1758614 ਹੈ
ਕੁੱਲ 1057034 ਵੋਟਿੰਗ ਹੋਈ
701580 ਲੋਕਾਂ ਨੇ ਵੋਟ ਨਹੀਂ ਪਾਈ
ਵੋਟਿੰਗ ਪ੍ਰਤੀਸ਼ਤਤਾ 60.12 ਪ੍ਰਤੀਸ਼ਤ
580468 ਪੁਰਸ਼
476530 ਔਰਤਾਂ