ਪੰਜਾਬੀ

ਠੰਡ ਨੂੰ ਭਜਾਉਣ ‘ਚ ਕੰਮ ਆਉਣਗੀਆਂ ਰਸੋਈ ਦੀਆਂ ਇਹ ਚੀਜ਼ਾਂ

Published

on

ਸਰਦੀ ਦੇ ਮੌਸਮ ‘ਚ ਜਦੋਂ ਠੰਡ ਬਹੁਤ ਵੱਧ ਜਾਂਦੀ ਹੈ ਤਾਂ ਹੱਥਾਂ-ਪੈਰਾਂ ਦੀਆਂ ਉਂਗਲਾਂ ਅਤੇ ਪੰਜਿਆਂ ਤੱਕ ਸਹੀ ਮਾਤਰਾ ‘ਚ ਆਕਸੀਜਨ ਨਹੀਂ ਪਹੁੰਚ ਪਾਉਂਦਾ। ਇਸ ਕਾਰਨ ਬਲੱਡ ਸਰਕੂਲੇਸ਼ਨ ਵੀ ਖ਼ਰਾਬ ਹੋ ਜਾਂਦਾ ਹੈ ਅਤੇ ਹੱਥ-ਪੈਰ ਠੰਡੇ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਲੋਕ ਜੁਰਾਬਾਂ ਅਤੇ ਦਸਤਾਨੇ ਪਹਿਨਦੇ ਹਨ ਪਰ ਕਈ ਵਾਰ ਇਨ੍ਹਾਂ ਤਰੀਕਿਆਂ ਨੂੰ ਅਪਣਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਅਨੀਮੀਆ ਅਤੇ ਸ਼ੂਗਰ ਦੇ ਮਰੀਜ਼ ਅਜਿਹੀਆਂ ਸਮੱਸਿਆਵਾਂ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਸਰਦੀਆਂ ‘ਚ ਹੱਥ-ਪੈਰ ਹਮੇਸ਼ਾ ਠੰਡੇ ਰਹਿੰਦੇ ਹਨ, ਇਹ ਘਰੇਲੂ ਨੁਸਖੇ ਮਦਦਗਾਰ ਹੋਣਗੇ।

ਤੇਲ ਦੀ ਮਾਲਸ਼ : ਜਦੋਂ ਵੀ ਹੱਥ ਜਾਂ ਪੈਰ ਠੰਡੇ ਹੋਣ ਤਾਂ ਕੋਸੇ ਤੇਲ ਨਾਲ ਮਾਲਿਸ਼ ਕਰਨ ਨਾਲ ਫਾਇਦਾ ਹੋ ਸਕਦਾ ਹੈ। ਮਾਲਿਸ਼ ਕਰਨ ਨਾਲ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ ‘ਚ ਬਲੱਡ ਸਰਕੂਲੇਸ਼ਨ ਵਧਦਾ ਹੈ, ਜਿਸ ਨਾਲ ਆਕਸੀਜਨ ਦੀ ਸਪਲਾਈ ‘ਚ ਸੁਧਾਰ ਹੁੰਦਾ ਹੈ। ਪੈਰਾਂ ‘ਚ ਅਕੜਾਅ ਅਤੇ ਖੁਜਲੀ ਨਹੀਂ ਹੁੰਦੀ ਅਤੇ ਗਰਮੀ ਬਣੀ ਰਹਿੰਦੀ ਹੈ।

ਸੇਂਦਾ ਨਮਕ ਕਾਰਗਰ : ਸੇਂਦਾ ਨਮਕ ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਅੰਦਰੋਂ ਗਰਮ ਰੱਖਣ ‘ਚ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਉਹ ਦਰਦ ਅਤੇ ਸੋਜ ਨੂੰ ਵੀ ਘੱਟ ਕਰਦੇ ਹਨ। ਇਸ ਦੇ ਲਈ ਇੱਕ ਟੱਬ ‘ਚ ਕੋਸਾ ਪਾਣੀ ਭਰੋ ਅਤੇ ਉਸ ‘ਚ ਨਮਕ ਪਾਓ। ਇਸ ਨਾਲ ਆਪਣੇ ਹੱਥਾਂ ਪੈਰਾਂ ਨੂੰ ਭਿਓ ਲਓ। ਅਜਿਹਾ ਕਰਨ ਨਾਲ ਉਂਗਲਾਂ ‘ਚ ਖਾਰਸ਼ ਨਹੀਂ ਹੋਵੇਗੀ ਅਤੇ ਹੱਥ-ਪੈਰ ਠੰਡੇ ਨਹੀਂ ਹੋਣਗੇ। ਤੁਸੀਂ ਚਾਹੋ ਤਾਂ ਇਸ ਪਾਣੀ ਨਾਲ ਇਸ਼ਨਾਨ ਵੀ ਕਰ ਸਕਦੇ ਹੋ।

ਆਇਰਨ ਨਾਲ ਭਰਪੂਰ ਡਾਇਟ ਖਾਓ : ਸਰੀਰ ‘ਚ ਆਇਰਨ ਦੀ ਕਮੀ ਦੇ ਕਾਰਨ ਅਨੀਮੀਆ ਹੋਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਹਾਡੇ ਹੱਥ-ਪੈਰ ਹਮੇਸ਼ਾ ਠੰਡੇ ਰਹਿੰਦੇ ਹਨ ਤਾਂ ਇਹ ਅਨੀਮੀਆ ਦੀ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਤੋਂ ਬਚਣ ਲਈ ਆਇਰਨ ਯੁਕਤ ਭੋਜਨ ਜਿਵੇਂ ਚੁਕੰਦਰ, ਪਾਲਕ, ਖਜੂਰ, ਅਖਰੋਟ, ਸਾਇਨੋਬੀਨ, ਸੇਬ ਖਾਓ।

ਭਰਪੂਰ ਪਾਣੀ ਪੀਓ : ਸਰਦੀਆਂ ‘ਚ ਠੰਢ ਕਾਰਨ ਪਿਆਸ ਘੱਟ ਲੱਗਦੀ ਹੈ ਅਤੇ ਲੋਕ ਬਹੁਤ ਘੱਟ ਪਾਣੀ ਪੀਂਦੇ ਹਨ। ਇਸ ਕਾਰਨ ਸਰੀਰ ‘ਚ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਅਤੇ ਹੱਥ-ਪੈਰ ਠੰਡੇ ਹੋ ਜਾਂਦੇ ਹਨ। ਇਸ ਮੌਸਮ ‘ਚ ਵੀ ਭਰਪੂਰ ਮਾਤਰਾ ‘ਚ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣ ਅਤੇ ਤੁਸੀਂ ਸਿਹਤਮੰਦ ਰਹੋ।

Facebook Comments

Trending

Copyright © 2020 Ludhiana Live Media - All Rights Reserved.