ਪੰਜਾਬੀ

ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਦੂਰ ਹੋਵੇਗਾ ਪੈਰਾਂ ਦਾ ਕਾਲਾਪਣ, ਨਹੀਂ ਪਵੇਗੀ Pedicure ਦੀ ਜ਼ਰੂਰਤ

Published

on

ਖੂਬਸੂਰਤੀ ਸਿਰਫ ਚਿਹਰੇ ਤੋਂ ਹੀ ਨਹੀਂ ਸਗੋਂ ਸਰੀਰ ਦੇ ਬਾਕੀ ਹਿੱਸਿਆਂ ਤੋਂ ਵੀ ਦਿਖਾਈ ਦਿੰਦੀ ਹੈ। ਹੱਥ-ਪੈਰ ਤੁਹਾਡੀ ਸੁੰਦਰਤਾ ਨੂੰ ਵਧਾਉਂਦੇ ਹਨ। ਜੇਕਰ ਤੁਹਾਡੇ ਪੈਰ ਸੁੰਦਰ ਹਨ ਤਾਂ ਤੁਸੀਂ ਕੋਈ ਵੀ ਸ਼ਾਟ ਡਰੈੱਸ ਅਤੇ ਸਟਾਈਲਿਸ਼ ਜੁੱਤੇ ਪਾ ਸਕਦੇ ਹੋ। ਪਰ ਟੈਨ ਹੋਣ ਕਾਰਨ ਪੈਰਾਂ ‘ਤੇ ਕਾਲੇ ਧੱਬੇ ਪੈ ਜਾਂਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਾਰਲਰ ‘ਚ ਪੈਡੀਕਿਓਰ ਕਰਵਾ ਕੇ ਹੀ ਪੈਰਾਂ ਨੂੰ ਸਾਫ਼ ਰੱਖ ਸਕਦੇ ਹੋ। ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਪੈਰਾਂ ਦੀ ਦੇਖਭਾਲ ਵੀ ਕਰ ਸਕਦੇ ਹੋ।

ਸੰਤਰੇ ਦਾ ਛਿਲਕਾ : ਤੁਸੀਂ ਸੰਤਰੇ ਦੇ ਛਿਲਕਿਆਂ ਦੀ ਵਰਤੋਂ ਕਰਕੇ ਪੈਰਾਂ ਦੀ ਟੈਨ ਦੂਰ ਕਰ ਸਕਦੇ ਹੋ। ਸਭ ਤੋਂ ਪਹਿਲਾਂ ਸੰਤਰੇ ਦੇ ਛਿਲਕਿਆਂ ਨੂੰ ਧੁੱਪ ‘ਚ ਸੁਕਾ ਲਓ। ਇਸ ਤੋਂ ਬਾਅਦ ਇਨ੍ਹਾਂ ਦਾ ਪਾਊਡਰ ਮਿਕਸਰ ‘ਚ ਪਾ ਕੇ ਤਿਆਰ ਕਰ ਲਓ। ਪਾਊਡਰ ‘ਚ ਇਕ ਚੱਮਚ ਕੱਚਾ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਲਓ। ਤਿਆਰ ਪੇਸਟ ਨੂੰ ਪੈਰਾਂ ‘ਤੇ ਲਗਾਓ। 10-15 ਮਿੰਟ ਬਾਅਦ ਪੈਰ ਧੋ ਲਓ। ਤੁਸੀਂ ਇਸ ਪੈਕ ਦੀ ਵਰਤੋਂ ਹਫ਼ਤੇ ‘ਚ 2-3 ਵਾਰ ਕਰ ਸਕਦੇ ਹੋ।

ਐਲੋਵੇਰਾ ਜੈੱਲ : ਪੈਰਾਂ ਦੀ ਟੈਨ ਹਟਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਵੀ ਕਰ ਸਕਦੇ ਹੋ। ਐਲੋਵੇਰਾ ਜੈੱਲ ਨੂੰ ਇੱਕ ਕੌਲੀ ‘ਚ ਕੱਢ ਲਓ। ਇਸ ਤੋਂ ਬਾਅਦ ਇਸ ਨੂੰ ਪੈਰਾਂ ‘ਤੇ 15 ਮਿੰਟ ਤੱਕ ਲਗਾਓ। ਨਿਰਧਾਰਤ ਸਮੇਂ ਤੋਂ ਬਾਅਦ ਪੈਰਾਂ ਨੂੰ ਸਾਦੇ ਪਾਣੀ ਨਾਲ ਧੋਵੋ। ਰੋਜ਼ਾਨਾ ਇਸ ਨੁਸਖੇ ਦੀ ਵਰਤੋਂ ਕਰਨ ਨਾਲ ਪੈਰਾਂ ਦਾ ਕਾਲਾਪਨ ਦੂਰ ਹੋ ਜਾਵੇਗਾ।

ਆਲੂ ਦਾ ਜੂਸ : ਪੈਰਾਂ ‘ਤੇ ਆਲੂ ਦਾ ਰਸ ਲਗਾ ਸਕਦੇ ਹੋ। ਜੂਸ ਬਣਾਉਣ ਲਈ ਤੁਸੀਂ ਦੋ ਆਲੂ ਲਓ। ਇਸ ਤੋਂ ਬਾਅਦ ਇਨ੍ਹਾਂ ‘ਚੋਂ ਚੰਗੀ ਤਰ੍ਹਾਂ ਜੂਸ ਕੱਢ ਲਓ। ਲਗਭਗ 10-15 ਮਿੰਟਾਂ ਲਈ ਜੂਸ ਨੂੰ ਪੈਰਾਂ ‘ਤੇ ਲਗਾਓ। ਇਸ ਤੋਂ ਬਾਅਦ ਪੈਰਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਆਪਣੇ ਪੈਰਾਂ ਨੂੰ ਪਾਣੀ ਨਾਲ ਧੋਣ ਤੋਂ ਬਾਅਦ ਮਾਇਸਚਰਾਈਜ਼ਰ ਲਗਾਓ। ਪੈਰਾਂ ‘ਤੇ ਰੋਜ਼ਾਨਾ ਮਾਇਸਚਰਾਈਜ਼ਰ ਲਗਾਉਣ ਨਾਲ ਸਕਿਨ ‘ਚ ਫਰਕ ਨਜ਼ਰ ਆਵੇਗਾ।

ਵੇਸਣ ਅਤੇ ਦਹੀਂ : ਵੇਸਣ ਅਤੇ ਦਹੀਂ ਦੇ ਨਾਲ ਤਿਆਰ ਕੀਤੇ ਪੈਕ ਨਾਲ ਤੁਸੀਂ ਪੈਰਾਂ ਦੇ ਕਾਲੇ ਰੰਗ ਤੋਂ ਛੁਟਕਾਰਾ ਪਾ ਸਕਦੇ ਹੋ। ਸਭ ਤੋਂ ਪਹਿਲਾਂ ਕੌਲੀ ‘ਚ ਇਕ ਚੱਮਚ ਵੇਸਣ ਪਾਓ। ਲੋੜ ਅਨੁਸਾਰ ਇਸ ‘ਚ ਦਹੀਂ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਪੈਰਾਂ ‘ਤੇ 10-15 ਮਿੰਟ ਲਈ ਲਗਾਓ। ਨਿਰਧਾਰਤ ਸਮੇਂ ਤੋਂ ਬਾਅਦ ਪੈਰਾਂ ਨੂੰ ਸਾਦੇ ਪਾਣੀ ਨਾਲ ਧੋਵੋ।

ਨਿੰਬੂ ਦਾ ਰਸ : ਨਿੰਬੂ ਦੇ ਰਸ ਦੀ ਵਰਤੋਂ ਕਰਕੇ ਤੁਸੀਂ ਪੈਰਾਂ ਦੇ ਕਾਲੇਪਨ ਨੂੰ ਦੂਰ ਕਰ ਸਕਦੇ ਹੋ। ਸਭ ਤੋਂ ਪਹਿਲਾਂ ਨਿੰਬੂ ਨੂੰ ਕੱਟ ਲਓ। ਇਸ ਤੋਂ ਬਾਅਦ ਇਸ ‘ਤੇ ਥੋੜ੍ਹੀ ਜਿਹੀ ਖੰਡ ਪਾ ਦਿਓ। ਟੈਨਿੰਗ ਵਾਲੀ ਥਾਂ ‘ਤੇ ਖੰਡ ਲਗਾਓ ਅਤੇ ਨਿੰਬੂ ਨੂੰ ਰਗੜੋ। ਨਿੰਬੂ ਨੂੰ 4-5 ਮਿੰਟ ਲਈ ਚੰਗੀ ਤਰ੍ਹਾਂ ਰਗੜੋ। ਨਿਰਧਾਰਤ ਸਮੇਂ ਤੋਂ ਬਾਅਦ ਪੈਰਾਂ ਨੂੰ ਸਾਫ਼ ਪਾਣੀ ਨਾਲ ਧੋਵੋ।

Facebook Comments

Trending

Copyright © 2020 Ludhiana Live Media - All Rights Reserved.