ਪੰਜਾਬੀ

ਵੈਜੀਟੇਰੀਅਨਜ਼ ਲਈ ਓਮੇਗਾ-3 ਦਾ ਵਧੀਆ ਸੋਰਸ ਹਨ ਇਹ ਫੂਡ ਆਈਟਮਜ਼, ਡਾਈਟ ‘ਚ ਕਰੋ ਸ਼ਾਮਲ

Published

on

ਓਮੇਗਾ-3 ਫੈਟੀ ਐਸਿਡ ਇਕ ਜ਼ਰੂਰੀ ਫੈਟ ਹੈ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਅਧਿਐਨਾਂ ਨੇ ਦਿਖਾਇਆ ਹੈ ਕਿ ਇਹ ਸੋਜਸ਼ ਨੂੰ ਘਟਾ ਸਕਦੇ ਹਨ, ਖੂਨ ਦੇ ਟ੍ਰਾਈਗਲਾਈਸਰਾਈਡਜ਼ ਨੂੰ ਘਟਾ ਸਕਦੇ ਹਨ ਤੇ ਦਿਮਾਗੀ ਕਮਜ਼ੋਰੀ ਦੇ ਜੋਖ਼ਮ ਨੂੰ ਵੀ ਘਟਾ ਸਕਦੇ ਹਨ। ਓਮੇਗਾ-3 ਫੈਟੀ ਐਸਿਡ ਦੇ ਸਭ ਤੋਂ ਆਮ ਤੇ ਪ੍ਰਚਲਿਤ ਸਰੋਤ ਮੱਛੀ ਦੇ ਤੇਲ ਅਤੇ ਫੈਟੀ ਮੱਛੀ ਜਿਵੇਂ ਕਿ ਸਾਲਮਨ, ਟਰਾਊਟ ਅਤੇ ਟਿਊਨਾ ਹਨ।

ਚੀਆ ਸੀਡ : ਚੀਆ ਸੀਡ ਓਮੇਗਾ -3 ਫੈਟੀ ਐਸਿਡ ਦੇ ਸਭ ਤੋਂ ਵਧੀਆ ਪੌਦੇ-ਆਧਾਰਿਤ ਸਰੋਤਾਂ ‘ਚੋਂ ਇਕ ਹੈ। ਇਹ ਫਾਈਬਰ, ਪ੍ਰੋਟੀਨ ਤੇ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦੇ ਹਨ। ਤੁਸੀਂ ਦਹੀਂ, ਅਨਾਜ, ਸਲਾਦ ‘ਤੇ ਚਿਆ ਦੇ ਬੀਜ ਛਿੜਕ ਸਕਦੇ ਹੋ, ਜਾਂ ਉਨ੍ਹਾਂ ਨੂੰ ਸਮੂਦੀਜ਼ ‘ਚ ਸ਼ਾਮਲ ਕਰ ਸਕਦੇ ਹੋ।

ਅਲਸੀ ਦੇ ਬੀਜ : ਫਲੈਕਸਸੀਡ ਓਮੇਗਾ-3 ਫੈਟੀ ਐਸਿਡ ਦਾ ਇਕ ਹੋਰ ਵੱਡਾ ਸਰੋਤ ਹੈ। ਇਨ੍ਹਾਂ ਵਿਚ ਉੱਚ ਮਾਤਰਾ ‘ਚ ਫਾਈਬਰ ਤੇ ਲਿਗਨਾਨ ਵੀ ਹੁੰਦੇ ਹਨ, ਜਿਨ੍ਹਾਂ ਵਿਚ ਐਂਟੀਆਕਸੀਡੈਂਟ ਤੇ ਹਾਰਮੋਨ-ਸੰਤੁਲਨ ਗੁਣ ਹੁੰਦੇ ਹਨ। ਗਰਾਊਂਡ ਫਲੈਕਸਸੀਡਜ਼ ਨੂੰ ਸਮੂਦੀਜ਼, ਓਟਮੀਲ, ਬੇਕਡ ਸਾਮਾਨ ‘ਚ ਮਿਲਾਇਆ ਜਾ ਸਕਦਾ ਹੈ, ਜਾਂ ਆਂਡੇ ਦੇ ਬਦਲ ਵਜੋਂ ਪਕਵਾਨਾਂ ‘ਚ ਵਰਤਿਆ ਜਾ ਸਕਦਾ ਹੈ।

ਅਖਰੋਟ : ਅਖਰੋਟ ਓਮੇਗਾ -3 ਫੈਟੀ ਐਸਿਡ ਦਾ ਇਕ ਸੁਆਦੀ ਤੇ ਬਿਹਤਰੀਨ ਸਰੋਤ ਹੈ। ਉਹ ਐਂਟੀਆਕਸੀਡੈਂਟਸ, ਫਾਈਬਰ ਤੇ ਸਿਹਤਮੰਦ ਚਰਬੀ ਨਾਲ ਵੀ ਭਰਪੂਰ ਹੁੰਦੇ ਹਨ। ਤੁਸੀਂ ਨਾਸ਼ਤੇ ‘ਚ ਮੁੱਠੀ ਭਰ ਅਖਰੋਟ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਨੂੰ ਸਲਾਦ ਜਾਂ ਆਪਣੀ ਮਨਪਸੰਦ ਬੇਕਡ ਫੂਡ ਆਈਟਮਸ ‘ਚ ਮਿਲਾ ਕੇ ਵੀ ਖਾ ਸਕਦੇ ਹੋ।

ਹੈਂਪ ਸੀਡਜ਼ : ਹੈਂਪ ਸੀਡਜ਼ ਓਮੇਗਾ-3 ਫੈਟੀ ਐਸਿਡ, ਸੰਪੂਰਨ ਪ੍ਰੋਟੀਨ ਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦਾ ਸਵਾਦ ਅਖਰੋਟ ਵਰਗਾ ਹੁੰਦਾ ਹੈ ਤੇ ਇਨ੍ਹਾਂ ਨੂੰ ਸਮੂਦੀ, ਦਹੀਂ, ਸਲਾਦ ‘ਚ ਮਿਲਾ ਕੇ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਵੱਖ-ਵੱਖ ਪਕਵਾਨਾਂ ‘ਚ ਟਾਪਿੰਗ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹੋ।

ਅਲਗਲ ਤੇਲ : ਅਲਗਲ ਆਇਲ, ਜਿਸਨੂੰ ਐਲਗੀ ਆਇਲ ਵੀ ਕਿਹਾ ਜਾਂਦਾ ਹੈ, ਐਲਗੀ ਤੋਂ ਲਿਆ ਗਿਆ ਹੈ। ਇਹ ਓਮੇਗਾ-3 ਫੈਟੀ ਐਸਿਡ, ਖਾਸ ਤੌਰ ‘ਤੇ ਡੀਐਚਏ (ਡੋਕੋਸਾਹੇਕਸਾਏਨੋਇਕ ਐਸਿਡ) ਦਾ ਇੱਕ ਸ਼ਾਨਦਾਰ ਸ਼ਾਕਾਹਾਰੀ ਸਰੋਤ ਹੈ। ਇਹ ਸਪਲੀਮੈਂਟ ਵਜੋਂ ਉਪਲਬਧ ਹੈ। ਅਜਿਹੇ ਲੋਕ ਜੋ ਦੂਜੇ ਸਰੋਤਾਂ ਤੋਂ ਓਮੈਗਾ-3 ਦੀ ਸਪਲਾਈ ਨਹੀਂ ਕਰ ਪਾ ਰਹੇ ਹਨ, ਉਹ ਇਸ ਦੀ ਮਦਦ ਲੈ ਸਕਦੇ ਹਨ

Facebook Comments

Trending

Copyright © 2020 Ludhiana Live Media - All Rights Reserved.