Connect with us

ਪੰਜਾਬੀ

ਬੀਮਾਰੀਆਂ ਦੂਰ ਅਤੇ ਸਰੀਰ ਨੂੰ ਫਿੱਟ ਅਤੇ ਫਾਈਨ ਰੱਖਣਗੀਆਂ ਰੋਜ਼ਾਨਾ ਖਾਧੀਆਂ ਇਹ 5 ਚੀਜ਼ਾਂ

Published

on

These 5 things eaten daily will keep diseases away and keep the body fit and fine

ਸਿਹਤਮੰਦ ਰਹਿਣ ਲਈ ਡੇਲੀ ਡਾਇਟ ‘ਚ ਹੈਲਥੀ ਚੀਜ਼ਾਂ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਅਜਿਹੇ ‘ਚ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਹ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਫਿੱਟ ਅਤੇ ਫਾਈਨ ਰਹਿਣ ਲਈ 5 ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।

ਨਿੰਬੂ : ਨਿੰਬੂ ‘ਚ ਵਿਟਾਮਿਨ ਸੀ, ਹੋਰ ਪੋਸ਼ਕ ਤੱਤ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਕ ਗਿਲਾਸ ਗੁਣਗੁਣੇ ਪਾਣੀ ‘ਚ 1 ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਕੇ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਮੋਟਾਪਾ ਦੂਰ ਕਰਨ ‘ਚ ਮਦਦ ਮਿਲੇਗੀ। ਇਮਿਊਨਿਟੀ ਅਤੇ ਪਾਚਨ ਤੰਤਰ ਠੀਕ ਰਹੇਗਾ।

ਸੇਬ : ਸੇਬ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ 1 ਸੇਬ ਖਾਣ ਨਾਲ ਕੈਂਸਰ ਵਰਗੀਆਂ ਕਈ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਚਿਹਰੇ ‘ਤੇ ਗਲੋਂ ਆਉਣ ‘ਚ ਮਦਦ ਮਿਲਦੀ ਹੈ।

ਖਜੂਰ : ਖਜੂਰ ‘ਚ ਪੋਸ਼ਕ ਤੱਤ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਔਸ਼ਧੀ ਗੁਣ ਪਾਏ ਜਾਂਦੇ ਹਨ। ਮਾਹਿਰਾਂ ਅਨੁਸਾਰ ਰੋਜ਼ਾਨਾ 4 ਖਜੂਰ ਖਾਣ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨਾਲ ਖੂਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ।

ਦੁੱਧ : ਅਨੁਸਾਰ ਰੋਜ਼ਾਨਾ 1 ਗਲਾਸ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਦੇ ਨਾਲ ਹੀ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਵਧੀਆ ਹੁੰਦਾ ਹੈ। ਤੁਸੀਂ ਚਾਹੋ ਤਾਂ ਸੌਣ ਤੋਂ ਪਹਿਲਾਂ ਦੁੱਧ ‘ਚ ਇਕ ਚੁਟਕੀ ਹਲਦੀ ਮਿਲਾ ਕੇ ਵੀ ਪੀ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਸੋਜ, ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਮਿਊਨਿਟੀ ਤੇਜ਼ੀ ਨਾਲ ਬੂਸਟ ਹੋ ਕੇ ਬਿਮਾਰੀਆਂ ਤੋਂ ਸੰਕਰਮਿਤ ਹੋਣ ਦਾ ਖ਼ਤਰਾ ਘੱਟ ਹੋਵੇਗਾ।

ਬਦਾਮ : 5 ਬਦਾਮ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ ਨਾਲ ਯਾਦ ਸ਼ਕਤੀ ਵਧਣ ਦੇ ਨਾਲ-ਨਾਲ ਤਣਾਅ ਵੀ ਦੂਰ ਰਹਿੰਦਾ ਹੈ। ਅਜਿਹੇ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਰੋਜ਼ਾਨਾ ਭਿੱਜੇ ਹੋਏ ਬਦਾਮ ਖਾਣੇ ਚਾਹੀਦੇ ਹਨ। ਤੁਸੀਂ ਚਾਹੋ ਤਾਂ ਇਸ ਨੂੰ ਕਿਸੇ ਵੀ ਡਿਸ਼ ਜਾਂ ਰੋਸਟ ਕਰਕੇ ਵੀ ਖਾ ਸਕਦੇ ਹੋ।

Facebook Comments

Trending