ਪੰਜਾਬੀ

ਸਵੇਰੇ ਖ਼ਾਲੀ ਪੇਟ ਅਮਰੂਦ ਦੇ ਪੱਤੇ ਖਾਣ ਨਾਲ ਮਿਲਦੇ ਹਨ ਇਹ 5 ਫ਼ਾਇਦੇ, ਜਾਣੋ ਕੁੱਝ ਸਾਵਧਾਨੀਆਂ ਅਤੇ ਨੁਕਸਾਨ

Published

on

ਸਰਦੀਆਂ ‘ਚ ਕਾਲੇ ਨਮਕ ਦੇ ਨਾਲ ਅਮਰੂਦ ਦਾ ਸੇਵਨ ਅਕਸਰ ਲੋਕ ਧੁੱਪ ‘ਚ ਬੈਠਕੇ ਕਰਦੇ ਹਨ ਅਤੇ ਇਸਦਾ ਫਾਇਦਾ ਉਠਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਪੱਤੇ ਵੀ ਕਿਸੇ ਤੋਂ ਘੱਟ ਨਹੀਂ ਹਨ। ਅਮਰੂਦ ਦੇ ਪੱਤਿਆਂ ਅੰਦਰ ਕਈ ਪੋਸ਼ਟਿਕ ਤੱਤ ਵਿਟਾਮਿਨ ਸੀ, ਵਿਟਾਮਿਨ ਬੀ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਪ੍ਰੋਟੀਨ ਆਦਿ ਮੌਜੂਦ ਹੁੰਦੇ ਹਨ। ਦੂਜੇ ਪਾਸੇ ਜੇਕਰ ਇਸ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਸਿਹਤ ਨੂੰ ਕਈ ਸਮੱਸਿਆਵਾਂ ਤੋਂ ਦੂਰ ਰੱਖ ਸਕਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਖਾਲੀ ਪੇਟ ਅਮਰੂਦ ਦੇ ਪੱਤੇ ਖਾਣ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ….

ਸਿਹਤਮੰਦ ਪਾਚਨ ਤੰਤਰ: ਅਮਰੂਦ ਦੇ ਪੱਤੇ ਪਾਚਨ ਕਿਰਿਆ ਨੂੰ ਸਿਹਤਮੰਦ ਬਣਾਉਣ ‘ਚ ਬਹੁਤ ਕੰਮ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੂਦ ਦੇ ਪੱਤਿਆਂ ‘ਚ ਐਂਟੀਬੈਕਟੀਰੀਅਲ ਅਤੇ ਐਂਟੀਮਾਈਕ੍ਰੋਬਾਇਲ ਗੁਣ ਹੁੰਦੇ ਹਨ, ਜੋ ਨਾ ਸਿਰਫ ਪਾਚਨ ਕਿਰਿਆ ਨੂੰ ਸਿਹਤਮੰਦ ਬਣਾਉਣ ‘ਚ ਫਾਇਦੇਮੰਦ ਹੁੰਦੇ ਹਨ ਸਗੋਂ ਪੇਟ ਦੇ ਅਲਸਰ ਨੂੰ ਰੋਕਣ ‘ਚ ਵੀ ਮਦਦਗਾਰ ਹੁੰਦੇ ਹਨ। ਅਜਿਹੇ ‘ਚ ਤੁਸੀਂ ਖਾਲੀ ਪੇਟ ਅਮਰੂਦ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ।

ਭਾਰ ਘਟਾਉਣ ‘ਚ ਮਦਦਗਾਰ : ਅਮਰੂਦ ਦੇ ਪੱਤੇ ਭਾਰ ਘੱਟ ਕਰਨ ‘ਚ ਤੁਹਾਡੇ ਬਹੁਤ ਕੰਮ ਆ ਸਕਦੇ ਹਨ। ਦੱਸ ਦਈਏ ਕਿ ਅਮਰੂਦ ਦੇ ਪੱਤਿਆਂ ‘ਚ ਮੌਜੂਦ ਕਈ ਅਜਿਹੇ ਬਾਇਓਐਕਟਿਵ ਕੰਪਾਊਂਡਸ ਹੁੰਦੇ ਹਨ ਜੋ ਨਾ ਸਿਰਫ ਸਰੀਰ ‘ਚ ਸ਼ੂਗਰ ਅਤੇ ਕਾਰਬੋਹਾਈਡ੍ਰੇਟਸ ਨੂੰ ਸੋਖਣ ‘ਚ ਮਦਦ ਕਰਦੇ ਹਨ ਸਗੋਂ ਇਹ ਕੈਲੋਰੀ ਦੀ ਮਾਤਰਾ ਨੂੰ ਘੱਟ ਕਰਨ ‘ਚ ਵੀ ਫਾਇਦੇਮੰਦ ਹੁੰਦੇ ਹਨ। ਅਜਿਹੇ ‘ਚ ਜੇਕਰ ਖਾਲੀ ਪੇਟ ਅਮਰੂਦ ਦੇ ਪੱਤਿਆਂ ਦਾ ਸੇਵਨ ਕੀਤਾ ਜਾਵੇ ਤਾਂ ਇਹ ਭਾਰ ਘੱਟ ਕਰਨ ‘ਚ ਮਦਦਗਾਰ ਸਾਬਤ ਹੋ ਸਕਦਾ ਹੈ।

ਡਾਇਰੀਆ ਤੋਂ ਰਾਹਤ : ਡਾਇਰੀਆ ਤੋਂ ਪੀੜਤ ਲੋਕ ਅਮਰੂਦ ਦੇ ਪੱਤਿਆਂ ਰਾਹੀਂ ਆਪਣੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੂਦ ਦੇ ਪੱਤਿਆਂ ਦੇ ਸੇਵਨ ਨਾਲ ਨਾ ਸਿਰਫ ਸਰੀਰ ‘ਚ ਹੀਮੋਗਲੋਬਿਨ ਵਧਦਾ ਹੈ ਸਗੋਂ ਵਿਅਕਤੀ ਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਅਜਿਹੇ ‘ਚ ਜੋ ਲੋਕ ਡਾਇਰੀਆ ਤੋਂ ਪੀੜਤ ਹਨ ਉਹ ਅਮਰੂਦ ਦੇ ਪੱਤਿਆਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹਨ। ਖਾਲੀ ਪੇਟ ਅਮਰੂਦ ਦੇ ਪੱਤਿਆਂ ਦਾ ਅਰਕ ਦਸਤ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਲਾਭਦਾਇਕ ਹੈ।

ਸਾਹ ਨਾਲ ਜੁੜੀਆਂ ਸਮੱਸਿਆਵਾਂ : ਸਾਹ ਨਾਲ ਜੁੜੀ ਸਮੱਸਿਆ ਨੂੰ ਦੂਰ ਕਰਨ ‘ਚ ਅਮਰੂਦ ਦੇ ਪੱਤੇ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੂਦ ਦੇ ਪੱਤਿਆਂ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਨਾ ਸਿਰਫ ਅਸਥਮਾ ਦੀ ਸਮੱਸਿਆ ਨੂੰ ਦੂਰ ਕਰਨ ‘ਚ ਫਾਇਦੇਮੰਦ ਹੁੰਦੇ ਹਨ ਸਗੋਂ ਖੰਘ, ਸਾਹ ‘ਚ ਜਲਣ ਵਰਗੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਵੀ ਫਾਇਦੇਮੰਦ ਹੁੰਦੇ ਹਨ।

ਐਲਰਜੀ ਤੋਂ ਰਾਹਤ : ਅਮਰੂਦ ਦੇ ਪੱਤਿਆਂ ‘ਚ ਐਂਟੀ-ਐਲਰਜੀ ਗੁਣ ਹੁੰਦੇ ਹਨ ਜੋ ਨਾ ਸਿਰਫ਼ ਐਲਰਜੀ ਤੋਂ ਰਾਹਤ ਦੇ ਸਕਦੇ ਹਨ ਸਗੋਂ ਐਲਰਜੀ ਕਾਰਨ ਹੋਣ ਵਾਲੇ ਖੰਘ, ਛਿੱਕ, ਖੁਜਲੀ ਆਦਿ ਲੱਛਣਾਂ ਨੂੰ ਦੂਰ ਕਰਨ ‘ਚ ਵੀ ਫਾਇਦੇਮੰਦ ਹੁੰਦੇ ਹਨ। ਅਜਿਹੇ ‘ਚ ਤੁਸੀਂ ਖਾਲੀ ਪੇਟ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਕੇ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ।

ਅਮਰੂਦ ਦੇ ਪੱਤਿਆਂ ਦੇ ਨੁਕਸਾਨ ਅਤੇ ਸਾਵਧਾਨੀਆਂ
ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਅਜਿਹਾ ਕੁੱਝ ਅਮਰੂਦ ਦੇ ਪੱਤਿਆਂ ਦੇ ਨਾਲ ਵੀ ਹੈ। ਜੇਕਰ ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕੀਤਾ ਜਾਵੇ ਤਾਂ ਸਿਹਤ ਨੂੰ ਕਈ ਨੁਕਸਾਨ ਝੱਲਣੇ ਪੈ ਸਕਦੇ ਹਨ। ਇਹ ਨੁਕਸਾਨ ਇਸ ਪ੍ਰਕਾਰ ਹਨ-
ਅਮਰੂਦ ਦੇ ਪੱਤੇ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਫਾਇਦੇਮੰਦ ਹੁੰਦੇ ਹਨ। ਅਜਿਹੇ ‘ਚ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ ਜੇਕਰ ਉਹ ਇਸ ਦਾ ਜ਼ਿਆਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰੇਗਨੈਂਟ ਔਰਤਾਂ ਜਾਂ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਨੂੰ ਅਮਰੂਦ ਦੇ ਪੱਤਿਆਂ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਨ ਤੋਂ ਪਹਿਲਾਂ ਇੱਕ ਵਾਰ ਮਾਹਿਰ ਨਾਲ ਜ਼ਰੂਰ ਸਲਾਹ ਕਰੋ।
ਅਮਰੂਦ ਦੇ ਪੱਤਿਆਂ ਦਾ ਸੇਵਨ ਧੋ ਕੇ ਕਰਨਾ ਚਾਹੀਦਾ ਹੈ। ਬਾਸੀ ਪੱਤਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Facebook Comments

Trending

Copyright © 2020 Ludhiana Live Media - All Rights Reserved.