ਲੁਧਿਆਣਾ: ਸ਼ਹਿਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਪਾਵਰਕੌਮ ਦੇ ਸਿਟੀ ਵੈਸਟ ਡਵੀਜ਼ਨ ਅਧੀਨ ਪੈਂਦੇ ਛਾਉਣੀ ਵਿੱਚ ਸਥਿਤ ਪਾਵਰ ਹਾਊਸ ਵਿੱਚ ਤਾਇਨਾਤ ਐਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਇਲਾਕੇ ਦੀਆਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 24 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।ਉਨ੍ਹਾਂ ਦੱਸਿਆ ਕਿ 11 ਕੇ.ਵੀ ਦਾਣਾ ਮੰਡੀ, 11 ਕੇ.ਵੀ ਨਹਿਰੂ ਵਿਹਾਰ, 11 ਕੇ.ਵੀ. ਸਬਜ਼ੀ ਮੰਡੀ, 11 ਕੇ.ਵੀ. ਅਹਿਤਿਆਤ ਵਜੋਂ ਚਾਂਦ ਸਿਨੇਮਾ ਫੀਡਰ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ, ਜਿਸ ਲਈ ਉਨ੍ਹਾਂ ਇਲਾਕਾ ਨਿਵਾਸੀਆਂ ਤੋਂ ਅਫਸੋਸ ਪ੍ਰਗਟ ਕਰਦਿਆਂ ਸਹਿਯੋਗ ਦੀ ਅਪੀਲ ਕੀਤੀ ਹੈ।