Connect with us

ਇੰਡੀਆ ਨਿਊਜ਼

ਪੰਜਾਬੀ ਯੂਨੀਵਰਸਿਟੀ ਪ੍ਰੀਖਿਆ ਸ਼ਾਖਾ ‘ਚ ਵੱਡੇ ਪੱਧਰ ‘ਤੇ ਹੋਵੇਗਾ ਬਦਲਾਅ, ਜੋੜੇ ਜਾਣਗੇ ਕਈ ਵਿਭਾਗ

Published

on

There will be major changes in the Punjabi University examination branch, several departments will be added

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਖੇਤਰ ‘ਚ ਵੱਡੇ ਪੱਧਰ ‘ਤੇ ਸੁਧਾਰਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ ਤੇ ਬਾਹਰੀ ਕੈਂਪਸ ਜਾਂ ਕਾਲਜਾਂ ਆਦਿ ਦੇ ਵਿਦਿਆਰਥੀਆਂ ਲਈ ਦੋ ਵੱਖ-ਵੱਖ ਵਿੰਗ ਬਣਾਏ ਜਾਣਗੇ। ਇਸ ਤੋਂ ਇਲਾਵਾ ਭਵਿੱਖ ‘ਚ ਜੇਕਰ ਲੋੜ ਮਹਿਸੂਸ ਹੋਈ ਤਾਂ ਕੁਝ ਵਿਭਾਗਾਂ ਨੂੰ ਆਪਸ ਵਿਚ ਜੋੜਿਆ ਨੂੰ ਵੀ ਜਾ ਸਕਦਾ ਹੈ। ਇਸ ਦਾ ਖੁਲਾਸਾ ਨਵ-ਨਿਯੁਕਤ ਵਾਇਸ ਚਾਂਸਲਰ ਪੋ੍. ਅਰਵਿੰਦ ਨੇ ਯੂਨੀਵਰਸਿਟੀ ਫ਼ੈਕਲਟੀ ਨੂੰ ਆਨਲਾਈਨ ਵਿਧੀ ਰਾਹੀਂ ਕੀਤੀ ਪਲੇਠੀ ਵਾਰਤਾ ਦੌਰਾਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਅੰਡਰਗਰੈਜ਼ੂਏਟ ਪੱਧਰ ‘ਤੇ ਕੁਝ ਅਜਿਹੇ ਨਿਵੇਕਲੇ ਕੋਰਸ ਵਿਉਂਤੇ ਜਾ ਰਹੇ ਹਨ, ਜਿੱਥੇ ਦਾਖ਼ਲ ਹੋਇਆ ਵਿਦਿਆਰਥੀ ਕਿਸੇ ਸਿਰਫ਼ ਇਕ ਵਿਭਾਗ ਤਕ ਸੀਮਿਤ ਨਾ ਰਹਿ ਕੇ ਬਹੁਪੱਖੀ ਅਕਾਦਮਿਕ ਪ੍ਰਤਿਭਾ ਦੇ ਵਿਦਿਆਰਥੀ ਵਜੋਂ ਵਿਚਰ ਸਕੇਗਾ ਤੇ ਆਪਣੀ ਪਸੰਦ ਅਨੁਸਾਰ ਵੱਖ-ਵੱਖ ਤਰਾਂ੍ਹ ਦੇ ਵਿਸ਼ਿਆਂ ਦੀ ਪੜ੍ਹਾਈ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵੱਲੋਂ ਕੁਝ ਸਾਂਝੇ ਪ੍ਰਰਾਜੈਕਟ ਵੀ ਉਲੀਕੇ ਜਾਣਗੇ। ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਮੁਹਾਰਤ ਤੇ ਸੁਖਾਵੇਂ ਵਾਤਾਵਰਣ ਦੀ ਸ਼ਲਾਘਾ ਕਰਦਿਆਂ ਪੋ੍. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਦੀ ਇਸ ਵਿਸ਼ੇਸ਼ਤਾ ਕਾਰਨ ਉਹ ਅਕਾਦਮਿਕ ਖੇਤਰ ‘ਚ ਨਿਵੇਕਲੇ ਕਦਮਾਂ ਲਈ ਬਹੁਤ ਆਸਵੰਦ ਹਨ ਤੇ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕੀਤੇ ਜਾਣ ਦੀਆਂ ਸੰਭਾਵਨਾਵਾਂ ਦੇਖਦੇ ਹਨ।

Facebook Comments

Trending