ਪੰਜਾਬ ਨਿਊਜ਼

ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Published

on

ਲੁਧਿਆਣਾ : ਚੱਕਰਵਾਤੀ ਤੂਫਾਨ ਬਿਪਰਜੋਏ ਦੇ ਚੱਲਦਿਆਂ 8 ਦਿਨ ਤੱਕ ਅਟਕਿਆ ਰਿਹਾ ਮਾਨਸੂਨ ਹੁਣ ਤੇਜ਼ੀ ਨਾਲ ਅੱਗੇ ਵਧਣ ਲੱਗਿਆ ਹੈ। ਜਿਸਦੇ ਚੱਲਦਿਆਂ ਅਗਲੇ ਤਿੰਨ ਦਿਨ ਗਰਮੀ ਤੋਂ ਰਾਹਤ ਮਿਲ ਸਕਦੀ ਹੈ । ਮੌਸਮ ਵਿਗਿਆਨੀਆਂ ਮੁਤਾਬਕ ਚੰਡੀਗੜ੍ਹ ਵਿੱਚ 20, 21 ਤੇ 22 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ । ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ।

ਦੱਸ ਦਈਏ ਕਿ ਇਸ ਸਾਲ ਜੂਨ ਮਹੀਨੇ ਵਿੱਚ ਆਮ ਨਾਲੋਂ 61 ਫੀਸਦੀ ਮੀਂਹ ਘੱਟ ਪਿਆ ਹੈ। 1 ਜੂਨ ਤੋਂ 19 ਜੂਨ ਤੱਕ ਸਿਰਫ਼ 28.6 MM ਮੀਂਹ ਪਿਆ ਹੈ। ਹਾਲਾਂਕਿ ਇਸ ਸਾਲ ਮਈ ਮਹੀਨੇ ਨੇ ਪਿਛਲੇ 52 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਸਨ । ਇਸ ਸਾਲ ਮਈ ਮਹੀਨੇ ਵਿੱਚ 129 MM ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 161 ਫੀਸਦੀ ਵੱਧ ਹੈ। ਇਸ ਤੋਂ ਪਹਿਲਾਂ ਸਾਲ 1971 ਵਿੱਚ 130.7 MM ਮੀਂਹ ਪਿਆ ਸੀ ।

Facebook Comments

Trending

Copyright © 2020 Ludhiana Live Media - All Rights Reserved.