ਪੰਜਾਬੀ

ਕੈਂਪ ’ਚ 250 ਮਰੀਜਾਂ ਦਾ ਹੋਇਆ ਚੈਕਅੱਪ, 50 ਦੇ ਹੋਣਗੇ ਅਪਰੇਸ਼ਨ

Published

on

ਲੁਧਿਆਣਾ : ਢੰਡਾਰੀ ਡਿਵੈਲਪਮੈਂਟ ਵੈਲਫੇਅਰ ਕਲੱਬ ਵੱਲੋਂ ਸ਼ੰਕਰਾਂ ਆਈ ਹਸਪਤਾਲ ਦੇ ਵੱਡਮੁੱਲੇ ਸਹਿਯੋਗ ਸਦਕਾ ਉੱਘੇ ਉਦਯੋਗਪਤੀ ਸਵ. ਨਿੱਕਾ ਸਿੰਘ ਸੋਹਲ ਦੀ ਪਿਆਰੀ ਅਤੇ ਨਿੱਘੀ ਯਾਦ’ਚ ਛੇਵਾਂ ਅੱਖਾਂ ਦਾ ਫ਼ਰੀ ਚੈਕਅੱਪ ਅਤੇ ਚਿੱਟੇ ਮੋਤੀਏ ਦਾ ਅਪਰੇਸ਼ਨ ਕੈਂਪ ਗੁਰਦੁਆਰਾ ਸਾਹਿਬ, ਢੰਡਾਰੀ ਖੁਰਦ ਵਿਖੇ ਲਗਾਇਆ ਗਿਆ। ਇਸ ਮੌਕੇ ਸ਼ੰਕਰਾਂ ਆਈ ਹਸਪਤਾਲ ਦੇ ਮਹਿਰ ਡਾਕਟਰ ਡਾ.ਸਿਥਾਰਥ ਅਤੇ ਉਹਨਾਂ ਦੀ ਟੀਮ ਵੱਲੋਂ ਕਰੀਬ 250 ਮਰੀਜਾਂ ਦਾ ਚੈਕਅੱਪ ਕੀਤਾ ਗਿਆ।

ਇਸ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਜਿੱਥੇ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਲਈ ਕਲੱਬ ਦੇ ਪ੍ਰਧਾਨ ਰਘਬੀਰ ਸਿੰਘ ਸੋਹਲ ਅਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਉੱਥੇ ਕੈਂਪ ਵਿੱਚ ਅੱਖਾਂ ਦੀ ਚੈਕਅੱਪ ਕਰਵਾਉਣ ਆਏ ਲੋਕਾਂ ਨਾਲ ਅੱਖਾਂ ਦੀ ਸਾਂਭ-ਸੰਭਾਲ ਕਰਨ ਸਬੰਧੀ ਕੁੱਝ ਵਿਚਾਰ ਵੀ ਸਾਂਝੇ ਕੀਤੇ।

ਢੰਡਾਰੀ ਡਿਵੈਲਪਮੈਂਟ ਵੈਲਫੇਅਰ ਕਲੱਬ ਦੇ ਪ੍ਰਧਾਨ ਰਘਬੀਰ ਸਿੰਘ ਸੋਹਲ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ 250 ਦੇ ਕਰੀਬ ਮਰੀਜਾਂ ਨੇ ਅੱਖਾਂ ਦਾ ਚੈਕਅੱਪ ਕਰਵਾਇਆ ਜਿਨ੍ਹਾਂ ਵਿੱਚੋਂ 200 ਲੋੜਬੰਦ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆ ਅਤੇ 50 ਦੇ ਕਰੀਬ ਮਰੀਜਾਂ ਦੇ ਅਪਰੇਸ਼ਨ ਹੋਣਗੇ।

ਹੋਰਨਾਂ ਤੋਂ ਇਲਾਵਾ ਆਰ.ਕੇ ਸ਼ਰਮਾ, ਗੁਰਦਿਆਲ ਸਿੰਘ ਕੇ.ਡਬਲਜੂ, ਚਰਨਜੀਤ ਸਿੰਘ, ਮਨਦੀਪ ਸਿੰਘ ਸੋਹਲ, ਬਲਵੀਰ ਸਿੰਘ ਮਣਕੂ, ਸੁਖਦੇਵ ਸਿੰਘ ਲੋਟੇ, ਧਰਮਵੀਰ ਮਹਾਜਨ, ਰਜਿੰਦਰ ਭਾਰਦਵਾਜ, ਧਰਮਿੰਦਰ ਸਿੰਘ ਲੋਟੇ, ਸੁਖਮਿੰਦਰ ਸਿੰਘ ਚਾਨੇ, ਦਲਜਿੰਦਰ ਸਿੰਘ ਲੋਟੇ, ਅੰਮ੍ਰਿਤਪਾਲ ਸਿੰਘ ਉਭੀ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.