ਦੁਰਘਟਨਾਵਾਂ
ਹੋਟਲ ਨੇੜੇ ਹੋਇਆ ਜ਼.ਬਰਦਸਤ ਧ/ਮਾਕਾ, ਲੋਕ ਘਰਾਂ ਤੋਂ ਨਿਕਲੇ ਬਾਹਰ
Published
11 months agoon
By
Lovepreet
ਲੁਧਿਆਣਾ : ਚੰਡੀਗੜ੍ਹ ਰੋਡ ‘ਤੇ ਇਕ ਹੋਟਲ ਨੇੜੇ ਨਿਰਮਾਣ ਅਧੀਨ ਇਮਾਰਤ ਦੇ ਪਿੱਛੇ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਬਿਜਲੀ ਦੇ ਮੀਟਰ ਅਤੇ ਤਾਰਾਂ ‘ਚ ਜ਼ਬਰਦਸਤ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਇਸ ਦੌਰਾਨ ਸੈਕਟਰ-38 ਦੇ ਕਈ ਘਰਾਂ ਵਿੱਚ ਕਰੰਟ ਲੱਗ ਗਿਆ ਅਤੇ ਲੋਕਾਂ ਦੇ ਘਰਾਂ ਵਿੱਚ ਪਿਆ ਲੱਖਾਂ ਰੁਪਏ ਦਾ ਬਿਜਲੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਡਰੇ ਲੋਕ ਘਰਾਂ ਤੋਂ ਬਾਹਰ ਆ ਗਏ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਹੋਟਲ ਦੇ ਨਾਲ ਇੱਕ ਇਮਾਰਤ ਬਣ ਰਹੀ ਸੀ, ਜਿੱਥੇ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਖੰਭਿਆਂ ‘ਤੇ ਲੱਗੇ ਬਿਜਲੀ ਦੇ ਮੀਟਰਾਂ ਅਤੇ ਤਾਰਾਂ ‘ਚ ਵੱਡਾ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਇਸ ਤੋਂ ਇਲਾਵਾ ਕਈ ਲੋਕਾਂ ਦੇ ਘਰਾਂ ‘ਚ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਨ੍ਹਾਂ ਦੇ ਏ.ਸੀ., ਫਰਿੱਜ, ਵਾਸ਼ਿੰਗ ਮਸ਼ੀਨ, ਟੀ.ਵੀ., ਸੋਲਰ ਸਿਸਟਮ, ਮੋਟਰਾਂ, ਬਿਜਲੀ ਦੀਆਂ ਫਿਟਿੰਗਾਂ ਆਦਿ ਸੜ ਗਏ, ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ।
ਲੋਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪਾਵਰਕੌਮ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿਸ ਤਰੀਕੇ ਨਾਲ ਬਿਜਲੀ ਦੇ ਮੀਟਰ ਅਤੇ ਤਾਰਾਂ ਨੂੰ ਹਵਾ ਵਿੱਚ ਲਟਕਾਇਆ ਗਿਆ ਉਹ ਗਲਤ ਹੈ। ਧਮਾਕੇ ਕਾਰਨ ਮੀਟਰ ਉੱਡ ਗਿਆ ਅਤੇ ਇਸ ਦੇ ਆਲੇ-ਦੁਆਲੇ ਤਾਰਾਂ ਨੂੰ ਅੱਗ ਲੱਗ ਗਈ। ਇਸ ਨੁਕਸਾਨ ਸਬੰਧੀ ਇਲਾਕਾ ਵਾਸੀਆਂ ਨੇ ਪੁਲੀਸ ਅਤੇ ਪਾਵਰਕੌਮ ਨੂੰ ਸ਼ਿਕਾਇਤ ਕੀਤੀ ਹੈ।ਹਾਦਸੇ ਸਬੰਧੀ ਜਦੋਂ ਪਾਵਰਕੌਮ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੌਕੇ ਨੂੰ ਦੇਖ ਕੇ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਹਾਦਸਾ ਕਿਸ ਕਾਰਨ ਹੋਇਆ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਬੁਲਾ ਲਿਆ ਗਿਆ ਹੈ ਅਤੇ ਜੋ ਵੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ।
You may like
-
ਪੰਜਾਬ ਵਿੱਚ ਦੁਕਾਨਾਂ ਬੰਦ! ਲੋਕ ਸੜਕਾਂ ‘ਤੇ ਉਤਰੇ… ਪੜ੍ਹੋ ਪੂਰੀ ਖ਼ਬਰ
-
ਕਸ਼ਮੀਰ ਜਾਣ ਵਾਲੇ ਲੋਕਾਂ ‘ਚ ਡਰ, ਤੇਜ਼ੀ ਨਾਲ ਰੱਦ ਹੋ ਰਹੇ ਹਨ ਬੁਕਿੰਗ ਪੈਕੇਜ, ਪੜ੍ਹੋ ਪੂਰਾ ਅਪਡੇਟ
-
ਕੇਂਦਰ ਸਰਕਾਰ ਨੇ ਜਲੰਧਰ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਇਹ ਸੇਵਾ ਹੋਣ ਜਾ ਰਹੀ ਸ਼ੁਰੂ
-
ਹੁਣੇ-ਹੁਣੇ ਆਇਆ ਭੂਚਾਲ, ਲੋਕ ਆਪਣੇ ਘਰਾਂ ਅਤੇ ਦਫਤਰਾਂ ਤੋਂ ਆ ਗਏ ਬਾਹਰ
-
ਲੁਧਿਆਣਾ ਵਿੱਚ ਰੇਤ ਮਾਫੀਆ ਦੀ ਗੁੰਡਾਗਰਦੀ, ਤੰਗ ਆ ਕੇ ਲੋਕਾਂ ਨੇ ਰਾਜਪਾਲ ਕੋਲ ਕੀਤੀ ਪਹੁੰਚ
-
ਪੰਜਾਬ ਪੁਲਿਸ ਸਟੇਸ਼ਨ ਚ “ਬੰ. ਬ” ਧ. ਮਾਕਾ! ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋਸਟ, ਹੋਇਆ ਹੰ. ਗਾਮਾ