ਖੇਤੀਬਾੜੀ

ਫਸਲੀ ਵਿਭਿੰਨਤਾ ਲਈ ਖੇਤੀ ਜੰਗਲਾਤ ਦਾ ਬਦਲ ਬਾਰੇ ਹੋਈ ਵਿਚਾਰ ਚਰਚਾ 

Published

on

ਲੁਧਿਆਣਾ : ਪੀਏਯੂ ਲੁਧਿਆਣਾ ਵਿਖੇ ਹੋਈ ਪਹਿਲੀ ਸਰਕਾਰ-ਕਿਸਾਨ ਮਿਲਨੀ ਵਿੱਚ ਖੇਤੀ ਜੰਗਲਾਤ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਵਿਭਿੰਨਤਾ ਲਈ ਇੱਕ ਬਦਲ ਵਜੋਂ ਸਾਮ੍ਹਣੇ ਆਈ ਸੀ।  ਇਸੇ ਦਿਸ਼ਾ ਵਿਚ ਵਿਚਾਰ ਵਟਾਂਦਰੇ ਲਈ ਬੀਤੇ ਦਿਨੀਂ ਪੀਏਯੂ ਲੁਧਿਆਣਾ ਵਿਖੇ ਖੇਤੀ ਜੰਗਲਾਤ ਨੂੰ ਉਤਸ਼ਾਹਿਤ ਕਰਨ ਹਿਤ ਇੱਕ ਵਿਚਾਰ ਚਰਚਾ ਮਿਲਣੀ ਹੋਈ।  ਇਸ ਮੀਟਿੰਗ ਦੀ ਪ੍ਰਧਾਨਗੀ ਵਿਸ਼ੇਸ਼ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ: ਰੂਪਾਂਜਲੀ ਕਾਰਤਿਕ ਆਈ.ਏ.ਐਸ, ਨੇ ਕੀਤੀ।

ਡਾ: ਰੂਪਾਂਜਲੀ ਕਾਰਤਿਕ ਆਈ.ਏ.ਐਸ ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਵਿਭਿੰਨਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ। ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਖੇਤੀ ਜੰਗਲਾਤ ਨੂੰ ਉਤਸ਼ਾਹਿਤ ਕਰਨ ਲਈ ਵੱਡਮੁੱਲੇ ਸੁਝਾਅ ਦਿੱਤੇ। ਉਨ੍ਹਾਂ ਪੀ ਏ ਯੂ ਵਲੋਂ ਇਸ ਸੰਬੰਧ ਵਿੱਚ ਕੀਤੀਆਂ ਖੋਜਾਂ ਅਤੇ ਜੰਗਲਾਤ ਕਿਸਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ।
ਖੇਤੀ ਜੰਗਲਾਤ ਮਾਹਿਰ ਡਾ ਰਿਸ਼ੀ ਇੰਦਰ ਸਿੰਘ ਗਿੱਲ  ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ ਗੁਰਵਿੰਦਰਪਾਲ ਸਿੰਘ ਢਿੱਲੋਂ ਨੇ ਤਾਮਿਲਨਾਡੂ ਵਿੱਚ ਅਪਣਾਏ ਗਏ ਕੰਟਰੈਕਟ ਫਾਰਮਿੰਗ ਮਾਡਲ ਅਤੇ ਪੰਜਾਬ ਵਿੱਚ ਇਸ ਨੂੰ ਦੁਹਰਾਉਣ ਦੀ ਸੰਭਾਵਨਾ ਬਾਰੇ ਪੇਸ਼ਕਾਰੀ ਦਿੱਤੀ। ਸ਼੍ਰੀ ਨਰੇਸ਼ ਤਿਵਾੜੀ ਅਤੇ ਸ਼੍ਰੀ ਇੰਦਰਜੀਤ ਸਿੰਘ ਸੋਹਲ ਨੇ ਲੱਕੜ ਅਧਾਰਤ ਉਦਯੋਗਾਂ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਪੈਦਾ ਹੋਈ ਲੱਕੜ ਨੂੰ ਖੇਤੀ ਉਪਜ ਵਜੋਂ ਐਲਾਨਣ ਦੀ ਮੰਗ ਕੀਤੀ।
 ਹਰਚਰਨ ਸਿੰਘ ਗਰੇਵਾਲ ਪ੍ਰਧਾਨ ਟ੍ਰੀ ਗਰੋਅਰ ਐਸੋਸੀਏਸ਼ਨ ਅਤੇ ਮਨਦੀਪ ਸਿੰਘ ਨੇ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਭਵਿੱਖ ਵਿੱਚ ਕੀਮਤਾਂ ਵਿੱਚ ਗਿਰਾਵਟ ਤੋਂ ਬਚਣ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕੀਤੀ।  ਇਕ ਹੋਰ ਅਗਾਂਹਵਧੂ ਕਿਸਾਨ ਹਰਮੋਹਨਜੀਤ ਸਿੰਘ ਨੇ ਬਾਗਬਾਨੀ ਦੀ ਤਰਜ਼ ‘ਤੇ ਦਰੱਖਤ ਉਤਪਾਦਕਾਂ ਲਈ ਜ਼ਮੀਨੀ ਸੁਧਾਰਾਂ ਦੀ ਮੰਗ ਕੀਤੀ।  ਪੋਪਲਰ ਅਤੇ ਸਫੈਦੇ ਲਈ ਪੀਏਯੂ ਲੁਧਿਆਣਾ ਵਿਖੇ ਆਦਰਸ਼ ਜੰਗਲਾਤ ਨਰਸਰੀ ਬਣਾਉਣ ਦਾ ਫੈਸਲਾ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.