Connect with us

ਪੰਜਾਬ ਨਿਊਜ਼

ਪਾਰਟੀ ‘ਚ ਧੜੇਬਾਜ਼ੀ ਹੈ ਤੇ ਅੱਗੇ ਵੀ ਧੜੇ ਰਹਿਣਗੇ – ਰਾਣਾ ਗੁਰਜੀਤ ਸਿੰਘ

Published

on

There is factionalism in the party and there will be more factions - Rana Gurjeet Singh

ਮੋਹਾਲੀ : ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਮਰਹੂਮ ਦਰਬਾਰਾ ਸਿੰਘ, ਗਿਆਨੀ ਜ਼ੈਲ ਸਿੰਘ, ਬੇਅੰਤ ਸਿੰਘ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤਕ ਪਾਰਟੀ ‘ਚ ਧੜੇਬਾਜ਼ੀ ਹੈ ਤੇ ਅੱਗੇ ਵੀ ਧੜੇ ਰਹਿਣਗੇ।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਪਾਰਟੀ ਨੇ ਤੈਅ ਕਰਨਾ ਹੈ ਕਿ ਕਿਸ ਨੂੰ ਮੰਤਰੀ ਲਗਾਉਣਾ ਹੈ, ਕਿਸ ਨੂੰ ਟਿਕਟ ਦੇਣੀ ਹੈ, ਕਿਸ ਨੂੰ ਅਹੁਦੇ ਤੋਂ ਹਟਾਉਣਾ ਹੈ। ਇਹ ਕੋਈ ਵਿਅਕਤੀ ਵਿਸ਼ੇਸ਼ ਤੈਅ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਚੋਣਾਂ ਸਭ ਨੂੰ ਮਿਲ ਕੇ ਲੜਨੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਨਾਰਾਜ਼ਗੀ ਨਹੀਂ ਹੈ। ਛੋਟੇ-ਮੋਟੇ ਗਿਲੇ-ਸ਼ਿਕਵੇ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ। ਲਖੀਮਪੁਰ ਖੀਰੀ ਵਿਚ ਕਾਂਗਰਸ ਵੱਲੋਂ ਕੋਈ ਰਾਜਨੀਤੀ ਨਹੀਂ ਕੀਤੀ ਗਈ। ਬਲਕਿ ਕਾਂਗਰਸ ਨੇ ਮੁੱਦਾ ਚੁੱਕਿਆ ਤਾਂ ਮੰਤਰੀ ਦਾ ਪੁੱਤਰ ਜੇਲ੍ਹ ਗਿਆ, ਨਹੀਂ ਤਾਂ ਮਾਮਲਾ ਦੱਬ ਜਾਣਾ ਸੀ। ਉਨ੍ਹਾਂ ਕਿਹਾ ਕਿ ਹਰ ਰਾਜਨੀਤੀ ਪਾਰਟੀ ਲਖੀਮਪੁਰ ਗਈ ਅਤੇ ਜਾਣਾ ਵੀ ਚਾਹੀਦਾ ਸੀ।

Facebook Comments

Trending