ਪੰਜਾਬੀ

ਅਦਰਕ ਵਾਲੀ ਚਾਹ (Ginger Tea) ਪੀਣ ਦੇ ਕਈ ਫਾਇਦੇ ਹਨ..

Published

on

ਅਦਰਕ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਮਾਨਸੂਨ ‘ਚ ਤਾਂ ਇਸਦਾ ਇਸਤੇਮਾਲ ਹੋਰ ਵੀ ਫਾਇਦੇਮੰਦ ਰਹਿੰਦਾ ਹੈ । ਚਾਹ ਤਾਂ ਹਰ ਘਰ ‘ਚ ਆਮ ਬਣਾਈ ਜਾਂਦੀ ਹੈ । ਇਸ ਵਿਚ ਆਇਰਨ, ਕੈਲਸ਼ੀਅਮ, ਕਲੋਰੀਨ ਅਤੇ ਵਿਟਾਮਿਨਸ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ। ਆਯੁਰਵੇਦ ਵਿਚ ਵੀ ਅਦਰਕ ਦੀਆਂ ਖੂਬੀਆਂ ਹੁੰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ ਕਈਆਂ ਲਈ ਜ਼ਹਿਰ ਵਾਂਗ ਵੀ ਕੰਮ ਕਰ ਸਕਦਾ ਹੈ।

ਗਰਭਵਤੀ ਔਰਤਾਂ ਲਈ ਅਦਰਕ ਦਾ ਸੇਵਨ ਵਧੀਆ ਹੁੰਦਾ ਹੈ ਕਿਉਂ ਕਿ ਇਹ ਕਮਜ਼ੋਰੀ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਪ੍ਰੈਗਨੈਂਸੀ ਦੇ ਆਖਰੀ ਤਿੰਨ ਮਹੀਨਿਆਂ ਵਿਚ ਗਰਭਵਤੀ ਔਰਤਾਂ ਨੂੰ ਅਦਰਕ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਦੇ ਸੇਵਨ ਨਾਲ ਪ੍ਰੀ ਮੈਚਿਓਰ ਡਿਲਵਰੀ ਅਤੇ ਲੇਬਰ ਦਾ ਖਤਰਾ ਵੱਧ ਜਾਂਦਾ ਹੈ।

ਹੀਮੋਫੀਲੀਆ ਨਾਲ ਪੀੜਤ ਲੋਕਾਂ ਲਈ ਅਦਰਕ ਦਾ ਸੇਵਨ ਜ਼ਹਿਰ ਬਰਾਬਰ ਕੰਮ ਕਰਦਾ ਹੈ ਕਿਉਂਕਿ ਅਦਰਕ ਖਾਣ ਨਾਲ ਖੂਨ ਪਤਲ ਹੋਣ ਲੱਗਦਾ ਹੈ। ਜਿਨ੍ਹਾਂ ਨੂੰ ਇਸ ਬਿਮਾਰੀ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਅਦਰਕ ਵਾਲੀ ਚਾਹ (Ginger Tea) ਪੀਣ ਦੇ ਕਈ ਫਾਇਦੇ :

ਅਦਰਕ ‘ਚ ਐਂਟੀ- ਇੰਫਲਾਮੇਂਟਰੀ, ਐਂਟੀ ਬੈਕਟੀਰੀਅਲ ਅਤੇ ਐਂਟੀ ਆਕਸੀਡੈਂਟ ਦੇ ਗੁਣ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਅਦਰਕ ‘ਚ ਵਿਟਾਮਿਨ ਈ, ਆਇਰਨ, ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ । ਇਸ ਲਈ ਜੇ ਤੁਸੀਂ ਵੀ ਚਾਹ ਪੀਣ ਦੇ ਸ਼ੁਕੀਨ ਹੋ ਤਾਂ ਅਦਰਕ ਵਾਲੀ ਚਾਹ ਪੀਓ ।ਇਸ ਤੋਂ ਇਲਾਵਾ ਅਦਰਕ ਵਾਲੀ ਚਾਹ ਪੀਣ ਦੇ ਨਾਲ ਮੋਟਾਪੇ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਅਤੇ ਅਦਰਕ ‘ਚ ਕੈਰਟੀਸੌਲ ਹੋਣ ਦੇ ਕਾਰਨ ਇਹ ਪੇਟ ‘ਤੇ ਜੰਮੀ ਚਰਬੀ ਨੂੰ ਵੀ ਘੱਟ ਕਰਦਾ ਹੈ ।

ਅਦਰਕ ਦੀ ਚਾਹ ਦਾ ਸੇਵਨ ਖੂਨ ਸੰਚਾਰ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਦਰਅਸਲ, ਇਸ ਵਿਚ ਕ੍ਰੋਮੀਅਮ, ਮੈਗਨੀਸ਼ੀਅਮ ਅਤੇ ਜ਼ਿੰਕ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੀ ਹੈ। ਇਹੀ ਕਾਰਨ ਹੈ ਕਿ ਇਹ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਦਾ ਹੈ। ਅਦਰਕ ਦੀ ਚਾਹ ਦੇ ਸੇਵਨ ਨਾਲ ਸਿਰ ਦਰਦ ਅਤੇ ਸਰੀਰ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਇਹ ਗੱਲ ਇੱਕ ਰਿਪੋਰਟ ਵਿੱਚ ਵੀ ਸਾਬਤ ਹੋ ਚੁੱਕੀ ਹੈ।

ਅਦਰਕ ਦੀ ਚਾਹ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਕੰਟਰੋਲ ‘ਚ ਰਹਿ ਸਕਦਾ ਹੈ। ਦਰਅਸਲ, ਅਦਰਕ ਦਾ ਸੇਵਨ ਭੁੱਖ ਨੂੰ ਘੱਟ ਕਰਦਾ ਹੈ, ਇਸ ਲਈ ਇਹ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ। ਖੋਜ ਨੇ ਦਿਖਾਇਆ ਹੈ ਕਿ ਅਦਰਕ ਖੂਨ ਦੀਆਂ ਨਾੜੀਆਂ ਵਿੱਚ ਪ੍ਰੋਸਟਾਗਲੈਂਡਿਨ ਕਾਰਨ ਹੋਣ ਵਾਲੇ ਦਰਦ ਅਤੇ ਸੋਜ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਸ ਲਈ ਇਸ ਨੂੰ ਮਾਈਗ੍ਰੇਨ ਦੇ ਇਲਾਜ ‘ਚ ਫਾਇਦੇਮੰਦ ਮੰਨਿਆ ਜਾਂਦਾ ਹੈ।

ਅਦਰਕ ਇੱਕ ਕੁਦਰਤੀ ਦਰਦ ਨਿਵਾਰਕ ਅਤੇ painkiller ਹੈ,ਇਸ ਲਈ ਇਹ ਗਲੇ ਵਿੱਚ ਖਰਾਸ਼ ਅਤੇ ਖੰਘ ਕਾਰਨ ਹੋਣ ਵਾਲੀ ਜਲਨ ਨੂੰ ਠੀਕ ਕਰਨ ਵਿੱਚ ਮਦਦਗਾਰ ਹੈ। ਖਾਸ ਕਰਕੇ ਜਦੋਂ ਇਹ ਜ਼ੁਕਾਮ ਕਾਰਨ ਹੁੰਦਾ ਹੈ।

 

Facebook Comments

Trending

Copyright © 2020 Ludhiana Live Media - All Rights Reserved.