Connect with us

ਅਪਰਾਧ

ਸ਼ੈਲਰ ‘ਚੋਂ ਜੀਰੀ ਚੋਰੀ ਕਰਕੇ ਭੱਜ ਰਹੇ ਨੌਜਵਾਨ ਨੂੰ ਇਲਾਕੇ ਦੇ ਲੋਕਾਂ ਨੇ ਕੀਤਾ ਕਾਬੂ

Published

on

The young man, who was fleeing after stealing jerry from the shed, was apprehended by the locals

ਲੁਧਿਆਣਾ : ਸ਼ੈਲਰ ‘ਚੋਂ ਜੀਰੀ ਚੋਰੀ ਕਰਕੇ ਭੱਜ ਰਹੇ ਨੌਜਵਾਨ ਨੂੰ ਇਲਾਕੇ ਦੇ ਲੋਕਾਂ ਨੇ ਕਾਬੂ ਕਰ ਲਿਆ। ਪਿੰਡ ਬੁਟਾਹਰੀ ਇਲਾਕੇ ਵਿਚ ਹੋਈ ਇਸ ਵਾਰਦਾਤ ਤੋਂ ਬਾਅਦ ਦੇ ਲੋਕਾਂ ਨੇ ਕਾਬੂ ਕੀਤਾ ਮੁਲਜ਼ਮ ਪੁਲਿਸ ਹਵਾਲੇ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਫਰਾਰ ਹੋਏ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮ ਕੋਲੋਂ ਰਿਮਾਂਡ ਦੇ ਦੌਰਾਨ ਵਧੇਰੇ ਪੁੱਛਗਿੱਛ ਕਰੇਗੀ। ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਐੱਸਬੀਐੱਸ ਨਗਰ ਦੇ ਵਾਸੀ ਅਮਿਤ ਸਿੰਗਲਾ ਨੇ ਦੱਸਿਆ ਕਿ ਪਿੰਡ ਬੁਟਾਹਰੀ ਵਿੱਚ ਉਹ ਸਾਈਂ ਐਗਰੋ ਮਿੱਲਜ਼ ਨਾਮਕ ਸ਼ੈੱਲਰ ਚਲਾਉਂਦੇ ਹਨ। ਪਿਛਲੇ ਕੁਝ ਸਮੇਂ ਤੋਂ ਉਨਾਂ ਦੇ ਗੋਦਾਮ ਵਿਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ, ਜਿਸ ਦੇ ਚੱਲਦੇ ਉਨ੍ਹਾਂ ਨੇ ਸਟਾਫ ਨੂੰ ਗੋਦਾਮ ‘ਤੇ ਨਜ਼ਰ ਰੱਖਣ ਲਈ ਆਖਿਆ। ਰਾਤ ਮੁਲਾਜ਼ਮਾਂ ਨੇ ਦੇਖਿਆ ਕਿ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਨੌਜਵਾਨ ਸ਼ੈਲਰ ਦੇ ਗੋਦਾਮ ਅੰਦਰ ਦਾਖਲ ਹੋਏ। ਗੋਦਾਮ ਦੇ ਅੰਦਰ ਵੜੇ ਮੁਲਜ਼ਮਾਂ ਨੇ ਜੀਰੀ ਦੀਆਂ ਤਿੰਨ ਬੋਰੀਆਂ ਚੋਰੀ ਕਰ ਲਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਬੋਰੀਆਂ ਮੋਟਰਸਾਈਕਲ ‘ਤੇ ਲੱਦੀਆਂ ਤੇ ਫ਼ਰਾਰ ਹੋ ਗਏ ।

ਮੁਲਜ਼ਮਾਂ ਨੂੰ ਫਰਾਰ ਹੁੰਦੇ ਦੇਖ ਸ਼ੈਲਰ ਦੇ ਮੁਲਾਜ਼ਮਾਂ ਨੇ ਉਨਾਂ ਪਿੱਛੇ ਮੋਟਰਸਾਈਕਲ ਲਗਾ ਲਿਆ। ਪੰਜ ਕਿੱਲੋਮੀਟਰ ਤੱਕ ਲਗਾਤਾਰ ਪਿੱਛਾ ਕਰਨ ਤੋਂ ਬਾਅਦ ਮੁਲਾਜ਼ਮਾਂ ਨੇ ਇਕ ਮੁਲਜ਼ਮ ਨੂੰ ਮੋਟਰਸਾਈਕਲ ਤੇ ਜੀਰੀ ਦੀਆਂ ਬੋਰੀਆਂ ਸਣੇ ਕਾਬੂ ਕਰ ਲਿਆ। ਹਨੇਰੇ ਦਾ ਫਾਇਦਾ ਚੁੱਕਦਾ ਹੋਇਆ ਦੂਸਰਾ ਨੌਜਵਾਨ ਫਰਾਰ ਹੋ ਗਿਆ। ਪੁਲਿਸ ਦੇ ਮੁਤਾਬਕ ਗਿ੍ਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਤਿੰਦਰ ਸਿੰਘ ਵਜੋਂ ਹੋਈ ਹੈ। ਸ਼ੈਲਰ ਦੇ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੇ ਛਿੱਤਰ ਪਰੇਡ ਕਰਨ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ। ਉਧਰ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਮਨਜੀਤ ਕੌਰ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਮੁਤਾਬਕ ਫਰਾਰ ਹੋਏ ਮੁਲਜ਼ਮ ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।

Facebook Comments

Advertisement

ਤਾਜ਼ਾ

Canceling power deals is not easy, you may face legal action Canceling power deals is not easy, you may face legal action
ਇੰਡੀਆ ਨਿਊਜ਼5 seconds ago

ਬਿਜਲੀ ਸਮਝੌਤੇ ਰੱਦ ਕਰਨੇ ਨਹੀਂ ਸੌਖੇ, ਅਦਾਲਤੀ ਕਾਰਵਾਈ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਪਟਿਆਲਾ :  ਬਿਜਲੀ ਖਰੀਦ ਸਮਝੌਤੇ ਰੱਦ ਕਰਨੇ ਵੀ ਸਰਕਾਰ ਨੂੰ ਮਹਿੰਗੇ ਪੈ ਸਕਦੇ ਹਨ। ਰੱਦ ਕਰਨ ਦੀ ਕਾਰਵਾਈ ਕਰਨ ’ਤੇ...

ਇੰਡੀਆ ਨਿਊਜ਼53 seconds ago

ਪਿਤਾ ਨੇ ਮੁੰਡੇ ਨੂੰ ਘਰ ਦਾ ਕੰਮ ਕਰਨ ਲਈ ਕਿਹਾ ਤਾਂ ਮੁੰਡਾ ਗੁੱਸੇ ਵਿੱਚ ਪਹੁੰਚਿਆ ਥਾਣੇ

ਅੱਜ ਤੱਕ, ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਜਾਂ ਪੜ੍ਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਹੈਰਾਨ ਕਰਨ ਵਾਲੀਆਂ ਰਹੀਆਂ ਹਨ।...

ਪੰਜਾਬ ਨਿਊਜ਼15 mins ago

ਲੁਧਿਆਣਾ ਵਿੱਚ ਐੱਲਈਡੀ ਲਾਈਟਾਂ ਦਾ ਮਾਮਲਾ ਗਰਮਾਇਆ

ਟਾਟਾ ਕੰਪਨੀ ਅਤੇ ਨਗਰ ਨਿਗਮ, ਜਿਸ ਨੇ ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਾਈਆਂ ਸਨ, ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਵਾਲਾ ਨਹੀਂ...

State President Navjot Singh Sidhu and Congress High Command leaders' hoardings thrown in garbage trolley, case heated State President Navjot Singh Sidhu and Congress High Command leaders' hoardings thrown in garbage trolley, case heated
ਪੰਜਾਬ ਨਿਊਜ਼28 mins ago

ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਹਾਈਕਮਾਂਡ ਆਗੂਆਂ ਦੇ ਹੋਰਡਿੰਗਜ਼ ਕੂੜੇ ਵਾਲੀ ਟਰਾਲੀ ’ਚ ਸੁੱਟੇ, ਮਾਮਲਾ ਗਰਮਾਇਆ

ਕੁਰਾਲੀ :   ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਸੂਬੇ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਥਾਨਕ ਕਾਂਗਰਸ...

The water level of Bhakra Dam is just below the danger mark The water level of Bhakra Dam is just below the danger mark
ਇੰਡੀਆ ਨਿਊਜ਼33 mins ago

ਭਾਖੜਾ ਡੈਮ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਥੋੜਾ ਹੀ ਹੇਠਾਂ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ...

The Shiromani Committee should be up-to-date and transparent and online: Dhami The Shiromani Committee should be up-to-date and transparent and online: Dhami
ਪੰਜਾਬ ਨਿਊਜ਼60 mins ago

ਸ਼੍ਰੋਮਣੀ ਕਮੇਟੀ ਬਣੇ ਸਮੇਂ ਦੀ ਹਾਣੀ ਤੇ ਕੰਮਕਾਜ ਹੋਵੇ ਪਾਰਦਰਸ਼ੀ ਅਤੇ ਆਨਲਾਈਨ : ਧਾਮੀ

ਅੰਮਿ੍ਤਸਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਮੇਂ...

Cousin raped by three brothers in Ludhiana Cousin raped by three brothers in Ludhiana
ਅਪਰਾਧ1 hour ago

ਲੁਧਿਆਣਾ ‘ਚ ਚਚੇਰੀ ਭੈਣ ਨਾਲ ਤਿੰਨ ਭਰਾਵਾਂ ਨੇ ਕੀਤਾ ਜਬਰ ਜਨਾਹ

ਲੁਧਿਆਣਾ ‘ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਇਕ...

In Ludhiana, a party worker ended his life, Punjab Congress was shaken In Ludhiana, a party worker ended his life, Punjab Congress was shaken
ਅਪਰਾਧ1 hour ago

ਲੁਧਿਆਣਾ ਵਿੱਚ ਕਾਂਗਰਸ ਪਾਰਟੀ ਵਰਕਰ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ, ਪੰਜਾਬ ਕਾਂਗਰਸ ਮੱਚਿਆ ਹੜਕੰਪ

ਪੰਜਾਬ ਵਿਚ ਇਕ ਪੁਰਾਣੇ ਕਾਂਗਰਸੀ ਵਰਕਰ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਮਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ...

Announcement of Concessions and Facilities in the Services of the University to Celebrate 75 Years of Independence Announcement of Concessions and Facilities in the Services of the University to Celebrate 75 Years of Independence
ਪੰਜਾਬ ਨਿਊਜ਼1 hour ago

ਆਜ਼ਾਦੀ ਦੇ 75 ਸਾਲ ਮਨਾਉਣ ਤਹਿਤ ਯੂਨੀਵਰਸਿਟੀ ਦੀਆਂ ਸੇਵਾਵਾਂ ਵਿੱਚ ਰਿਆਇਤਾਂ ਅਤੇ ਸਹੂਲਤਾਂ ਦੇਣ ਦਾ ਐਲਾਨ

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਦੇ...

Government is constantly striving for the progress and prosperity of Punjab: Karwal Government is constantly striving for the progress and prosperity of Punjab: Karwal
ਪੰਜਾਬੀ2 hours ago

ਸਰਕਾਰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ : ਕੜਵਲ

ਲੁਧਿਆਣਾ : ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ...

Vegetable prices skyrocket in Ludhiana Vegetable prices skyrocket in Ludhiana
ਪੰਜਾਬ ਨਿਊਜ਼2 hours ago

ਲੁਧਿਆਣਾ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਛੂਹ ਰਹੀਆਂ ਨੇ ਅਸਮਾਨ

ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਹੁਣ ਲੋਕਾਂ ਦੇ ਰਸੋਈ ਬਜਟ ਨੂੰ ਪ੍ਰਭਾਵਿਤ ਕਰ ਰਹੀ ਹੈ। ਮੀਂਹ...

Development work of all wards of Assembly constituency South and Atam Nagar to be completed before elections: Bains Development work of all wards of Assembly constituency South and Atam Nagar to be completed before elections: Bains
ਪੰਜਾਬੀ2 hours ago

 ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਦੱਖਣੀ ਅਤੇ ਆਤਮ ਨਗਰ ਦੇ ਸਾਰੇ ਵਾਰਡਾਂ ਦੇ ਵਿਕਾਸ ਕਾਰਜ ਮੁਕੰਮਲ ਹੋਣਗੇ  : ਬੈਂਸ

ਲੁਧਿਆਣਾ :   ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਾਰਟੀ ਕੌਂਸਲਰਾਂ ਵੱਲੋਂ ਅਗਾਮੀ ਵਿਧਾਨ...

Trending