ਪੰਜਾਬ ਨਿਊਜ਼

ਲੇਖਕ ਤੇ ਸਭਿਆਚਾਰ ਦੇ ਬਾਕੀ ਕਾਮੇ ਵਾਤਾਵਰਣ,ਸਮਾਜਿਕ ਤਾਣਾ ਬਾਣਾ ਸਹੀ ਰੱਖਣ ਲਈ ਹੋਣ ਸਮਰਪਿਤ – ਬਲਬੀਰ ਸਿੰਘ ਸੀਚੇਵਾਲ

Published

on

ਲੁਧਿਆਣਾ : ਵਾਤਾਵਰਣ ਸੰਭਾਲ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਨੇ ਕਾਲ਼ੀ ਬੇਈਂ ਸਫ਼ਾਈ ਤੇ ਸੰਭਾਲ ਮੁਹਿੰਮ ਦੀ 22ਵੀਂ ਵਰ੍ਹੇਗੰਢ ਮੌਕੇ ਕਰਵਾਏ ਕਵੀ ਦਰਬਾਰ ਉਪਰੰਤ ਪੰਜਾਬੀ ਕਵੀ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਦਸਤਾਰ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲਿਖਾਰੀਆਂ, ਬੁੱਧੀਜੀਵੀਆਂ ਅਤੇ ਸੱਭਿਆਚਾਰਕ ਕਾਮਿਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਵਾਤਾਵਰਣ ਸੰਭਾਲ,ਸਮਾਜਿਕ ਤਾਣਾ ਬਾਣਾ ਸਹੀ ਰੱਖਣ ਤੇ ਲੋਕ ਹੱਕ ਚੇਤਨਾ ਲਈ ਸਮਰਪਿਤ ਲਿਖਤਾਂ ਲਿਖਣ ਤਾਂ ਜੋ ਆਦ਼ਾਦੀ ਦੇ ਸਹੀ ਅਰਥ ਸਮਝ ਆ ਸਕਣ ਤੇ ਸਮਾਜਿਕ ਵਿਕਾਸ ਸਾਵਾਂ ਹੋਵੇ। ਉਨ੍ਹਾਂ ਕਿਹਾ ਕਿ ਵਿਗਿਆਨ ਨੇ ਜਿੱਥੇ ਸਾਨੂੰ ਬਹੁਤ ਕੁਝ ਦਿੱਤਾ ਹੈ, ਉਸ ਨਾਲੋਂ ਕਿਤੇ ਵੱਧ ਖੋਹਿਆ ਹੈ। ਪੌਣ ਪਾਣੀ ਤੇ ਪਲੀਤ ਧਰਤੀ ਨੂੰ ਗੁਰੂ ਨਾਨਕ ਆਸ਼ੇ ਅਨੁਸਾਰ ਸਵੱਛ ਕਰਨ ਦੀ ਲੋੜ ਹੈ।

Facebook Comments

Trending

Copyright © 2020 Ludhiana Live Media - All Rights Reserved.