ਅਪਰਾਧ

ਘਰ ਅੰਦਰ ਦਾਖ਼ਲ ਹੋਈਆਂ ਨੌਸਰਬਾਜ਼ ਔਰਤਾਂ ਨੇ 10 ਤੋਲੇ ਸੋਨਾ ਤੇ ਨਕਦੀ ਤੇ ਕੀਤਾ ਹੱਥ ਸਾਫ਼

Published

on

ਲੁਧਿਆਣਾ : ਘਰੇਲੂ ਕੰਮ ਕਰਨ ਦੀ ਗੱਲ ਆਖੇ ਘਰ ਅੰਦਰ ਦਾਖ਼ਲ ਹੋਈਆਂ ਦੋ ਔਰਤਾਂ ਨੇ ਕਾਰੋਬਾਰੀ ਦੀ ਪਤਨੀ ਨੂੰ ਗੱਲਾਂ ਵਿੱਚ ਲਗਾਇਆ ਡਰੈਸਿੰਗ ਰੂਮ ਚੋਂ 10 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਰਾਣੀ ਝਾਂਸੀ ਰੋਡ ਸਿਵਲ ਲਾਈਨ ਦੀ ਰਹਿਣ ਵਾਲੀ ਪਰਵੀਨ ਅਰੋੜਾ ਦੇ ਬਿਆਨ ਉੱਪਰ ਦੋ ਅਣਪਛਾਤੀਆਂ ਔਰਤਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਘਰ ਦਾ ਕੰਮ ਕਰਨ ਦੀ ਗੱਲ ਆਖ ਕੇ ਨੌਸਰਬਾਜ਼ ਔਰਤਾਂ ਨੇ ਪਰਵੀਨ ਅਰੋੜਾ ਨੂੰ ਗੱਲਾਂ ਵਿੱਚ ਲਗਾ ਲਿਆ । ਇਕ ਔਰਤ ਨੇ ਕਾਰੋਬਾਰੀ ਦੀ ਪਤਨੀ ਕੋਲੋਂ ਪਾਣੀ ਮੰਗਵਾਇਆ ਅਤੇ ਦੂਸਰੀ ਡਰੈਸਿੰਗ ਰੂਮ ਦੇ ਅੰਦਰ ਚਲੀ ਗਈ। ਤੇਜ਼ ਤਰਾਰ ਔਰਤਾਂ ਨੇ ਡਰੈਸਿੰਗ ਰੂਮ ਚੋਂ 20 ਹਜ਼ਾਰ ਰੁਪਏ ਦੀ ਨਗਦੀ ਅਤੇ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਔਰਤਾਂ ਇਹ ਕਹਿ ਕੇ ਕਰੋ ਚਲੀਆਂ ਗਈਆਂ ਕਿ ਉਹ ਕੱਲ੍ਹ ਆਉਣਗੀਆਂ।

 

 

Facebook Comments

Trending

Copyright © 2020 Ludhiana Live Media - All Rights Reserved.