Connect with us

ਪੰਜਾਬੀ

ਪੰਜਾਬ ‘ਚ ਆਦਮੀ ਪਾਰਟੀ ਦੀ ਹਵਾ ਚੱਲ ਰਹੀ – ਭੋਲਾ ਗਰੇਵਾਲ

Published

on

The wind of Aadmi Party is blowing in Punjab - Bhola Grewal

ਲੁਧਿਆਣਾ :   ਹਲਕਾ ਲੁਧਿਆਣਾ ਪੂਰਬੀ ਤੋਂ ‘ਆਪ’ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਚੋਣ ਮੁਹਿੰਮ ਨੂੰ ਸੂਬਾਈ ਆਗੂ ਸਾਬਕਾ ਕੌਂਸਲਰ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਅਟੱਲ ਨਗਰ, ਭਾਗਿਆ ਹੋਮ, ਚੰਦਰਲੋਕ ਕਾਲੋਨੀ, ਨਿਊ ਸੁਭਾਸ਼ ਨਗਰ ‘ਚ ਹੋਈਆਂ ਲੜੀਵਾਰ ਵੱਡੀਆਂ ਮੀਟਿੰਗਾਂ ਨੇ ਚੋਣ ਪ੍ਰਚਾਰ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।

ਇਨ੍ਹਾਂ ਮੀਟਿੰਗਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਪੁੱਜੇ ਕੇ ਭੋਲਾ ਗਰੇਵਾਲ ਨੂੰ ਜਿਤਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਖੁਦ ਆਮ ਆਦਮੀ ਪਾਰਟੀ ਦਾ ਘਰ-ਘਰ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਦੁਖੀ ਪੰਜਾਬ ਵਾਸੀ ਇਨ੍ਹਾਂ ਨੂੰ ਚਲਦਾ ਕਰਨ ਲਈ ਕਾਹਲੇ ਦਿਖਾਈ ਦੇ ਰਹੇ ਸਨ।

ਪੂਰੇ ਪੰਜਾਬ ਵਿਚ ਆਪ ਮੁਖੀ ਸ੍ਰੀ ਕੇਜਰੀਵਾਲ ਦੀਆਂ ਨੀਤੀਆਂ ਤੋਂ ਲੋਕ ਪ੍ਰਭਾਵਿਤ ਹਨ ਤੇ ਹਰ ਪਾਸੇ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਤੋਂ ਭੋਲਾ ਗਰੇਵਾਲ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਉਹ ਆਪਣੀ ਸਮੁੱਚੀ ਟੀਮ ਨਾਲ ਲੱਗੇ ਹਨ ਅਤੇ ਇਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਅਟਲ ਨਗਰ ‘ਚ ਹੋਈ ਮੀਟਿੰਗ ਵਿਚ ਐਡਵੋਕੇਟ ਬੂਟਾ ਸਿੰਘ, ਰਾਜੂ, ਰਾਮ ਲੁਭਾਇਆ, ਟਿੰਕਾ, ਰੁਪਿੰਦਰ ਸਿੰਘ, ਸ਼ੀਪਾ ਗੁੱਜਰ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਕੁਮਾਰ, ਸਾਹਿਲ ਕੁਮਾਰ, ਰਾਜ ਕੁਮਾਰ ਅਤੇ ਭਾਗਿਆ ਹੋਮ ‘ਚ ਸੁਰਿੰਦਰ ਡਾਵਰ, ਰਣਜੀਤ ਉੱਪਲ, ਪ੍ਰਦੀਪ ਕੁਮਾਰ, ਰਾਜਨ ਜੈਨ, ਰਾਕੇਸ਼ ਕੁਮਾਰ, ਕੁਲਦੀਪ ਚੌਧਰੀ ਆਦਿ ਹਾਜ਼ਰ ਸਨ।

Facebook Comments

Trending