Connect with us

ਇੰਡੀਆ ਨਿਊਜ਼

ਨਿਹੰਗ ਅਮਨ ਸਿੰਘ ਦੇ ਮਾਪਿਆਂ ਨੇ ਦੱਸੀ ਸਾਰੀ ਸੱਚਾਈ

Published

on

The whole truth told by Nihang Aman Singh's parents

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਕਤਲ ਕੀਤੇ ਵਿਅਕਤੀ ਦੀ ਜਿੰਮੇਵਾਰੀ ਲੈਣ ਵਾਲੀ ਨਿਹੰਗਾ ਦੀ ਜਥੇਬੰਦੀ ਦੇ ਮੁਖੀ ਨਿਹੰਗ ਅਮਨ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਹੈ। ਰਿਪੋਰਟ ਮਤਾਬਿਕ ਸੰਗਰੂਰ ਜ਼ਿਲੇ ਦੀ ਤਹਿਸੀਲ ਧੂਰੀ ਦੇ ਪਿੰਡ ਬੱਬਨਪੁਰ ਚ ਤਰਸਯੋਗ ਹਾਲਤ ਚ ਰਹਿੰਦੇ ਅਮਨ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਸਦੀ ਬਦਲੇ ਸੁਭਾਅ ਕਾਰਨ ਉਸਨੂੰ 17 ਅਪ੍ਰੈਲ 2018 ਨੂੰ ਘਰੋਂ ਬੇਦਖਲ ਕਰ ਦਿੱਤਾ ਸੀ। ਪਰਿਵਾਰ ਮਤਾਬਿਕ ਉਹ ਬਚਪਨ ਵਿੱਚ ਸਾਫ ਸੁਥਰੇ ਚਾਲ ਚਲਣ ਵਾਲੇ ਅਮਨ ਤੇ ਪੜ੍ਹਾਈ ਵਿੱਚ ਰੁੱਚੀ ਨਹੀਂ ਸੀ ਤੇ ਕੱਬਡੀ ਦਾ ਖਿਡਾਰੀ ਸੀ। ਥੋੜਾ ਸਮਾਂ ਪਹਿਲਾਂ ਹੀ ਉਹ ਨਿਹੰਗਾਂ ਦੀ ਜੱਥੇਬੰਦੀ ਨਾਲ ਜੁੜ ਗਿਆ ਸੀ।

ਉੱਥੇ ਹੀ ਪਰਿਵਾਰ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਵਾਪਰੀ ਘਟਨਾ ਮੰਦਭਾਗੀ ਹੈ। ਇਸਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸਦੀ ਆੜ ਹੇਠ ਪੁਲਿਸ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਉਸਦਾ ਪਿੰਡ ਆਉਣਾ ਜਾਣਾ ਹੈ। ਉਹ ਤਾਂ ਆਪ ਖੁਦ ਕਿਸੇ ਹੋਰ ਦੇ ਘਰ ਵਿਖੇ ਰਹਿ ਕੇ ਬੜੀ ਮੁਸ਼ਕਲ ਨਾਲ ਗੁਜਾਰਾ ਕਰ ਰਹੇ ਹਨ। ਪਰਿਵਾਰ ਨੇ ਡੀਜੀਪੀ ਪੰਜਾਬ ਤੋਂ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਦੀ ਮੰਗ ਕੀਤੀ ਹੈ।

 

Facebook Comments

Trending