ਪੰਜਾਬ ਨਿਊਜ਼

ਚਾਰ ਦਿਨਾਂ ਤਕ ਮੌਸਮ ਰਹੇਗਾ ਸਾਫ਼, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

Published

on

ਲੁਧਿਆਣਾ : ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਬੁੱਧਵਾਰ ਤੋਂ ਚਾਰ ਦਿਨਾਂ ਤੱਕ ਪੰਜਾਬ ’ਚ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 30 ਅਗਸਤ ਤੋਂ ਦੋ ਸਤੰਬਰ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ’ਚ ਮੌਸਮ ਸਾਫ਼ ਰਹੇਗਾ।

ਸੋਮਵਾਰ ਤੋਂ ਮੰਗਲਵਾਰ ਤੱਕ ਪਿਛਲੇ 24 ਘੰਟਿਆਂ ’ਚ ਲੁਧਿਆਣਾ ਤੇ ਪਟਿਆਲਾ ’ਚ ਭਾਰੀ ਮੀਂਹ ਪਿਆ। ਪਟਿਆਲਾ ’ਚ 49.2, ਲੁਧਿਆਣਾ ’ਚ 42.8, ਫ਼ਤਿਹਗੜ੍ਹ ਸਾਹਿਬ ’ਚ 12 ਤੇ ਹੁਸ਼ਿਆਰਪੁਰ ’ਚ 9.0 ਮਿਲੀਮੀਟਰ ਮੀਂਹ ਪਿਆ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਤਾਪਮਾਨ ’ਚ ਕਮੀ ਰਹੀ। ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 36.1 ਤੇ ਪਟਿਆਲਾ ’ਚ ਰਾਤ ਦਾ ਤਾਪਮਾਨ 20.1 ਡਿਗਰੀ ਸੈਲਸੀਅਸ ਰਿਹਾ।

Facebook Comments

Trending

Copyright © 2020 Ludhiana Live Media - All Rights Reserved.