Connect with us

ਪੰਜਾਬ ਨਿਊਜ਼

ਅਗਲੇ 3 ਦਿਨਾਂ ਤੱਕ ਮੌਸਮ ਰਹੇਗਾ ਖ਼ਰਾਬ, ਅਲਰਟ ਜਾਰੀ

Published

on

ਚੰਡੀਗੜ੍ਹ : ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ‘ਚ ਮੌਸਮ ਸੁਹਾਵਣਾ ਹੈ। ਇਸ ਸਮੇਂ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਬਿਲਕੁਲ ਸੰਤੁਲਨ ਵਿੱਚ ਹਨ। ਇਸ ਦੇ ਨਾਲ ਹੀ ਇਹ ਮੌਸਮ ਫ਼ਸਲਾਂ ਲਈ ਵੀ ਬਹੁਤ ਢੁਕਵਾਂ ਹੈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ 28 ਮਾਰਚ ਦੀ ਸ਼ਾਮ ਤੋਂ ਮੌਸਮ ਬਦਲ ਜਾਵੇਗਾ। ਵਿਭਾਗ ਨੇ 3 ਦਿਨਾਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ, ਪੱਛਮੀ ਗੜਬੜੀ ਕਾਰਨ ਪੈਦਾ ਹੋਵੇਗੀ ਇਹ ਸਥਿਤੀ ਮੌਸਮ ਵਿਭਾਗ ਮੁਤਾਬਕ ਪੰਜਾਬ-ਚੰਡੀਗੜ੍ਹ ‘ਚ ਕੁਝ ਥਾਵਾਂ ‘ਤੇ ਤੂਫਾਨ ਆਵੇਗਾ ਅਤੇ ਹਵਾ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਹਾਲਾਂਕਿ ਇਸ ਤੋਂ ਬਾਅਦ ਮੌਸਮ ਫਿਰ ਸਾਫ ਹੋ ਜਾਵੇਗਾ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਜ਼ਿਲ੍ਹੇ ਵਿੱਚ 33.4 ਡਿਗਰੀ ਅਤੇ ਸਭ ਤੋਂ ਘੱਟ ਤਾਪਮਾਨ ਲੁਧਿਆਣਾ ਜ਼ਿਲ੍ਹੇ ਵਿੱਚ 13.1 ਡਿਗਰੀ ਦਰਜ ਕੀਤਾ ਗਿਆ।

Facebook Comments

Trending