ਪੰਜਾਬ ਨਿਊਜ਼

ਪੰਜਾਬ ‘ਚ ਇਸ ਦਿਨ ਤਕ ਮੌਸਮ ਰਹੇਗਾ ਸਾਫ਼, ਜਾਣੋ ਕਿਸ ਦਿਨ ਪਵੇਗਾ ਮੀਂਹ

Published

on

ਲੁਧਿਆਣਾ :   ਪੰਜਾਬ ’ਚ ਪਿਛਲੇ ਤਿੰਨ ਦਿਨਾਂ ਤੋਂ ਮੌਸਮ ਬਿਲਕੁਲ ਸਾਫ਼ ਹੈ ਤੇ ਲਗਾਤਾਰ ਧੁੱਪ ਖਿੜ ਰਹੀ ਹੈ। ਐਤਵਾਰ ਨੂੰ ਵੀ ਮੌਸਮ ਸਾਫ਼ ਰਹਿਣ ਨਾਲ ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਸਾਧਾਰਨ ਨਾਲੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤਕ ਜ਼ਿਆਦਾ ਰਿਹਾ ਜਦਕਿ ਰਾਤ ਦੇ ਤਾਪਮਾਨ ’ਚ ਗਿਰਾਵਟ ਦੇਖੀ ਗਈ।

ਮੌਸਮ ਵਿਭਾਗ ਅਨੁਸਾਰ ਪੰਜਾਬ ’ਚ 2 ਫਰਵਰੀ ਤਕ ਮੌਸਮ ਸਾਫ਼ ਰਹੇਗਾ ਤੇ ਧੁੱਪ ਨਿਕਲੇਗੀ। ਤਿੰਨ ਫਰਵਰੀ ਤੋਂ ਮੌਸਮ ਬਦਲੇਗਾ ਤੇ ਪੰਜਾਬ ’ਚ ਬੱਦਲ ਮੁੜ ਪਰਤ ਆਉਣਗੇ। ਛੇ ਫਰਵਰੀ ਤਕ ਸੂਬੇ ’ਚ ਬੱਦਲਾਂ ਦੇ ਹਾਵੀ ਰਹਿਣ ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Facebook Comments

Trending

Copyright © 2020 Ludhiana Live Media - All Rights Reserved.