ਖੇਡਾਂ

ਵੈਟਨਰੀ ਸਕਵੈਡਰਨ ਨੇ ਵੈਟਨਰੀ ਯੂਨੀਵਰਸਿਟੀ ਵਿਖੇ ਕੀਤਾ ਪ੍ਰਭਾਵਸ਼ਾਲੀ ਘੋੜ ਸਵਾਰ ਪ੍ਰਦਰਸ਼ਨ

Published

on

ਲੁਧਿਆਣਾ : ਪੰਜਾਬ ਰਿਮਾਊਂਟ ਵੈਟਨਰੀ ਸਕਵੈਡਰਨ ਦੇ ਕੈਡਿਟਾਂ ਨੇ ਵੈਟਨਰੀ ਯੂਨੀਵਰਸਿਟੀ ਵਿਖੇ ਪ੍ਰਭਾਵਸ਼ਾਲੀ ਘੋੜ ਸਵਾਰ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਕਰਨਲ ਐਸ ਕੇ ਭਾਰਦਵਾਜ, ਕਮਾਂਡਿ³ਗ ਅਫ਼ਸਰ ਦੀ ਨਿਗਰਾਨੀ ਵਿਚ ਕਰਵਾਇਆ ਗਿਆ। ਇਹ ਪ੍ਰਦਰਸ਼ਨ 243ਵੇਂ ਰਿਮਾਊਂਟ ਵੈਟਨਰੀ ਕੋਰ (ਆਰ.ਵੀ.ਸੀ.) ਦਿਵਸ ਦੇ ਉਦਘਾਟਨੀ ਸਮਾਗਮ ਵਜੋਂ ਆਯੋਜਿਤ ਕੀਤਾ ਗਿਆ ਸੀ।

ਇਸ ਮੌਕੇ ’ਤੇ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ ਅਫ਼ਸਰ ਮੁਖ ਮਹਿਮਾਨ ਸਨ। ਕੋਰੋਨਾ ਦੇ ਕਾਰਣ ਵਿਦਿਆਰਥੀ ਅਤੇ ਕੈਡਿਟ ਲੰਬੇ ਸਮੇਂ ਦੇ ਬਾਅਦ ਆਏ ਸਨ। ਇਸ ਪ੍ਰਦਰਸ਼ਨ ਦਾ ਆਯੋਜਨ ਕੈਡਿਟਾਂ ਨੂੰ ਆਪਣੇ ਘੋੜ ਸਵਾਰੀ ਦੇ ਹੁਨਰ ਨੂੰ ਦਿਖਾਉਣ ਅਤੇ ਕਾਲਜ ਆਫ ਵੈਟਨਰੀ ਦੇ ਦੂਜੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ।

ਸਮਾਗਮ ਦੀ ਸ਼ੁਰੁਆਤ ਵਿਚ ਕੈਡਿਟ, ਭਾਰਤ, ਐਨਸੀਸੀ ਅਤੇ ਯੂਨੀਵਰਸਿਟੀ ਦੇ ਝ³ਡੇ ਲੈ ਕੇ ਮੈਦਾਨ ਵਿਚ ਦਾਖਲ ਹੋਏ । ਇਸ ਤੋਂ ਬਾਅਦ ਵੱਖ ਵੱਖ ਕ੍ਰਿਆਵਾਂ ਜਿਵੇਂ ਕਿ ਸੰਗੀਤ ਨਾਲ ਘੋੜਿਆਂ ਦੀ ਦੌੜ , ਛੇ ਮੁਸ਼ਕਿਲਾਂ ਨੂੰ ਪਾਰ ਕਰਨਾ ਅਤੇ ਕਿਲਾ ਪੁੱਟਣਾ ਪ੍ਰਦਰਸ਼ਿਤ ਕੀਤੀਆਂ ਗਈਆਂ । ਕਰਨਲ ਐਸ.ਕੇ. ਭਾਰਦਵਾਜ ਵਲੋਂ ਕੈਡਿਟਾਂ ਦੀ ਸ਼ਲਾਘਾ ਕੀਤੀ ਗਈ ।

Facebook Comments

Trending

Copyright © 2020 Ludhiana Live Media - All Rights Reserved.