ਪੰਜਾਬ ਨਿਊਜ਼

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਸ਼ੱਕਰ ਪਾਰੇ’ ਦਾ ਬੇਮਿਸਾਲ ਟ੍ਰੇਲਰ ਹੋਇਆ ਰਿਲੀਜ਼

Published

on

ਫਿਲਮ ‘ਸ਼ੱਕਰ ਪਾਰੇ’ ਦਾ ਦਰਸ਼ਕਾਂ ਵੱਲੋਂ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਰ ਅੱਜ ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਦਰਸ਼ਕਾਂ ਨੂੰ ਇੱਕ ਵਿਲੱਖਣ ਤੇ ਮਨੋਰੰਜਨ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਫਿਲਮ ਦੇ ਟ੍ਰੇਲਰ ਤੋਂ ਪਤਾ ਲਗਦਾ ਹੈ ਕਿ ਇਸ ਪ੍ਰੇਮ ਕਹਾਣੀ ਵਿੱਚ ਕਤੂਰੇ ਦਾ ਵੀ ਅਹਿਮ ਕਿਰਦਾਰ ਹੋਣ ਵਾਲਾ ਹੈ।

ਕਲਾਕਾਰਾਂ ਦੀ ਗੱਲ ਕਰੀਏ ਤਾਂ ਟ੍ਰੇਲਰ ਤੋਂ ਕਲਾਕਾਰਾਂ ਦੀ ਮਿਹਨਤ ਸਾਫ਼ ਝਲਕਦੀ ਹੈ ਅਤੇ ਦੋਵੇਂ ਮੁੱਖ ਕਲਾਕਾਰਾਂ ਦੀ ਕੇਮਿਸਟਰੀ ਵੀ ਲਾਜਵਾਬ ਹੈ। ‘ਸ਼ੱਕਰ ਪਾਰੇ’ ਫਿਲਮ ‘ਚ ਸ਼ੱਕਰ ਪਾਰੇ ਕਿੰਨੇ ਮਿੱਠੇ ਹੁੰਦੇ ਹਨ, ਇਹ ਦੇਖਣਾ ਵੀ ਦਿਲਚਸਪ ਹੋਵੇਗਾ।

ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’। ਅਸਲ ਵਿੱਚ, ‘ਸ਼ੱਕਰ ਪਾਰੇ’ ਪੰਜਾਬ ਦੀ ਇੱਕ ਰਵਾਇਤੀ ਮਿਠਾਈ ਦਾ ਨਾਮ ਹੈ ਜੋ ਅਕਸਰ ਵਿਆਹਾਂ ਤੋਂ ਬਾਅਦ ਵੰਡੀ ਜਾਂਦੀ ਹੈ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਫਿਲਮ ਨਾਲ ਕਿਵੇਂ ਜੁੜਦੀ ਹੈ।

ਫਿਲਮ ਦੀ ਕਹਾਣੀ ਅਦਾਕਾਰਾ ਅਤੇ ਮਾਡਲ ਲਵ ਗਿੱਲ ਅਤੇ ਇਸ ਫਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਇਕਲਵਿਆ ਪਦਮ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਡੈਬਿਊ ਕਰ ਰਹੇ ਹਨ। ਭਾਵੇਂ ਉਹ ਡੈਬਿਊ ਕਰ ਰਹੇ ਹਨ ਪਰ ਇਕਲਵਿਆ ਐਕਟਿੰਗ ਵਿੱਚ ਨਵਾਂ ਨਹੀਂ ਹੈ, ਉਹ ਇੱਕ ਬਾਕਮਾਲ ਕਲਾਕਾਰ ਹੈ।

‘ਸ਼ਕਰ ਪਾਰੇ’ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ਵਿੱਚ ਅਰਸ਼ ਹੁੰਦਲ, ਹਨੀ ਮੱਟੂ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਰਮਨਦੀਪ ਜੱਗਾ, ਦਿਲਾਵਰ ਸਿੱਧੂ, ਗੋਨੀ ਸੱਗੂ ਅਤੇ ਹੋਰ ਸ਼ਾਮਲ ਹਨ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਕੁਝ ਸ਼ਾਨਦਾਰ ਲੋਕੇਸ਼ਨਾਂ ‘ਤੇ ਕੀਤੀ ਗਈ ਹੈ। ਫਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਦੁਆਰਾ ਲਿਖੀ ਗਈ ਹੈ, ਵਰੁਣ ਐਸ ਖੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਵਿਸ਼ਨੂੰ ਕੇ ਪੋਦਾਰ ਅਤੇ ਪੁਨੀਤ ਚਾਵਲਾ ਦੁਆਰਾ ਨਿਰਮਿਤ ਹੈ। ਫਿਲਮ 5 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.