ਪੰਜਾਬੀ

ਹਿੰਦ ਪਾਕਿ ਸਾਂਝ ਵਧਾਉਣ ਲਈ ਦੋਵੇ ਦੇਸ਼ ਆਸਾਨ ਵੀਜ਼ਾ ਵਿਧੀ ਵਿਕਸਤ ਕਰਨ- ਫ਼ਖ਼ਰ ਜ਼ਮਾਂ

Published

on

ਲਾਹੌਰ : ਹਿੰਦ ਪਾਕਿ ਸਾਂਝ ਵਧਾਉਣ ਲਈ ਦੋਵੇ ਦੇਸ਼ ਆਸਾਨ ਵੀਜ਼ਾ ਵਿਧੀ ਵਿਕਸਤ ਕਰਨ। ਇਹ ਵਿਚਾਰ ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਂ ਨੇ ਕਿਹਾ ਕਿ ਇਹ ਆਸਾਨ ਵੀਜ਼ਾ ਸਹੂਲਤਾਂ ਮਨਾਂ ਨੂੰ ਨੇੜੇ ਲਿਆਉਣ ਵਿੱਚ ਵੱਡਾ ਹਿੱਸਾ ਪਾਉਣਗੀਆਂ।

ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਲਾਹੌਰ ਐਲਾਨਨਾਮਾ ਪੇਸ਼ ਕੀਤਾ ਗਿਆ ਜਿਸ ਵਿੱਚ ਬਾਰਡਰ ਤੇ ਪਹੁੰਚਣ ਸਾਰ 65 ਸਾਲ ਤੋਂ ਵਡੇਰੀ ਉਮਰ ਦੇ ਯੋਗ ਨਾਗਰਿਕਾਂ ਨੂੰ ਵੀਜ਼ਾ ਦੇਣਾ, ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਨੂੰ ਪ੍ਰਾਇਮਰੀ ਪੱਧਰ ਤੋਂ ਲਾਗੂ ਕਰਨ, ਬਾਬਾ ਵਾਰਿਸ ਸ਼ਾਹ ਦਾ 300ਵਾਂ ਜਨਮ ਵਰ੍ਹਾ ਮਨਾਉਣ ਲਈ ਦੋਹਾਂ ਦੇਸ਼ਾਂ ਨੂੰ ਕੌਮੀ ਪੱਧਰ ਤੇ ਸ਼ਤਾਬਦੀ ਕਮੇਟੀਆਂ ਬਣਾਉਣ ‘ਤੇ ਜ਼ੋਰ ਦਿੱਤਾ।

ਇਸੇ ਤਰਾਂ ਗਾਇਕਾਂ, ਫਿਲਮਸਾਜ਼ਾਂ ,ਲੇਖਕਾਂ ਕਲਾਕਾਰਾਂ ਤੇ ਸਿੱਖਿਆ ਸ਼ਾਸਤਰੀਆਂ ਦਾ ਆਦਾਨ ਪ੍ਰਦਾਨ ਵਧਾਉਣ, ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦੱਖਣੀ ਏਸ਼ੀਆ ਦੇ ਪਾਏਦਾਰ ਅਮਨ ਦੀ ਸਲਾਮਤੀ ਲਈ ਵੀਜ਼ਾ ਪਰਮਿਟ ਸ਼ਰਤਾਂ ਆਸਾਨ ਕਰਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਖੁਲਦਿਲੀ ਵਿਖਾਉਣ ਦੇ ਨਾਲ ਨਾਲ ਪੁਸਤਕ ਸੱਭਿਆਚਾਰ ਵਿਕਸਤ ਕਰਨ ਲਈ ਲਾਇਬਰੇਰੀਆਂ ਦਾ ਜਾਲ ਫੈਲਾਉਣ ਤੇ ਵੀ ਜ਼ੋਰ ਦਿੱਤਾ।

ਇਸ ਕਾਨਫਰੰਸ ਵਿੱਚ ਕੁਝ ਪ੍ਰਮੁੱਖ ਲੇਖਕਾਂ ਮਨਜੀਤ ਇੰਦਰਾ ਦੀ ਲਿਖੀ ਤਾਰਿਆਂ ਦਾ ਛੱਜ, ਸੁਰਿੰਦਰ ਦਾਊਮਾਜਰਾ ਦਾ ਨਾਵਲ ਨੇਤਰ, ਬਲਵੰਤ ਸਾਨੀਪੁਰ ਦੀ ਰਚਨਾ ਜੱਟ ਮਕੈਨਿਕ, ਮਿੰਟੂ ਬਰਾੜ ਆਸਟਰੇਲੀਆ ਦੀ ਪੁਸਤਕ ਕੈਂਗਰੂਨਾਮਾ, ਡਾਃ ਤਰਸਪਾਲ ਕੌਰ ਦੀ ਕਾਵਿ ਪੁਸਤਕ ਸ਼ਾਹ ਰਗ, ਸਤੀਸ਼ ਗੁਲਾਟੀ ਦੀ ਚੁੱਪ ਦੀਆਂ ਰਮਜ਼ਾਂ, ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਾਵਲ ਸੋਫ਼ੀਆ ਵੀ ਪ੍ਰਧਾਨਗੀ ਮੰਡਲ ਨੇ ਲੋਕ ਅਰਪਨ ਕੀਤਾ। ਪੰਜਾਬ ਇੰਸਟੀ ਚਿਊਟ ਆਫ ਲੈਗੁਏਜ ਐਂਡ ਕਲਚਰ(ਪਿਲਾਕ) ਵੱਲੋਂ ਡਾਃ ਸੁਗਰਾ ਸੱਦਫ ਦੀ ਅਗਵਾਈ ਹੇਠ ਵਿਸ਼ਾਲ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.