ਪੰਜਾਬੀ

ਜਗਰਾਓਂ ‘ਚ 59.2, ਦਾਖਾ ‘ਚ 73 ਤੇ ਰਾਏਕੋਟ ‘ਚ 74 ਫ਼ੀਸਦੀ ਹੋਈ ਵੋਟਿੰਗ

Published

on

ਜਗਰਾਓਂ : ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ‘ਚ ਵੋਟਰਾਂ ‘ਚ ਦੁਪਹਿਰ ਤਕ ਵੋਟਾਂ ਪਾਉਣ ਦਾ ਸਿਲਸਿਲਾ ਜਿਥੇ ਠੰਢਾ ਰਿਹਾ, ਉਥੇ ਬਾਅਦ ਦੁਪਹਿਰ ਇਕਦਮ ਤੋਂ ਵੋਟਿੰਗ ਨੇ ਰਫ਼ਤਾਰ ਫੜੀ। ਵਿਧਾਨ ਸਭਾ ਹਲਕਾ ਜਗਰਾਓਂ ‘ਚ 59.2, ਮੁੱਲਾਂਪੁਰ ਦਾਖਾ 73 ਫੀਸਦੀ ਤੇ ਰਾਏਕੋਟ ‘ਚੋਂ ਰਾਏਕੋਟ ‘ਚ ਸਭ ਨਾਲੋਂ ਵੱਧ 74 ਫ਼ੀਸਦੀ ਵੋਟਿੰਗ ਹੋਈ।

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਜ਼ਿਲ੍ਹੇ ‘ਚ ਪੈਂਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਜਗਰਾਓਂ, ਰਾਏਕੋਟ ਤੇ ਮੁੱਲਾਂਪੁੁਰ ‘ਚ ਪੂਰੀ ਤਰ੍ਹਾਂ ਅਮਨ ਸ਼ਾਂਤੀ ਰਹੀ। ਇਸ ਵਾਰ ਲੋਕਾਂ ਨੇ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਭਾਈਚਾਰੇ ਨੂੰ ਪਹਿਲ ਦਿੰਦਿਆਂ ਕਿਸੇ ਥਾਂ ਵੀ ਕਿਸੇ ਤਰ੍ਹਾਂ ਦੇ ਝਗੜੇ ਦਾ ਮੌਕਾ ਨਹੀਂ ਦਿੱਤਾ।

ਐੱਸਐੱਸਪੀ ਡਾ. ਕੇਤਨ ਪਾਟਿਲ ਬਾਲੀਰਾਮ ਖੁਦ ਵੱਡੀ ਪੁਲਿਸ ਫੋਰਸ ਨਾਲ ਸਾਰਾ ਦਿਨ ਇਲਾਕੇ ‘ਚ ਦੌਰੇ ‘ਤੇ ਰਹੇ। ਉਨ੍ਹਾਂ ਇਸ ਦੌਰਾਨ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਫੋਰਸ ਤੋਂ ਇਲਾਵਾ ਜ਼ਿਲ੍ਹੇ ‘ਚ ਸੈਂਟਰਲ ਆਰਮਡ ਪੁਲਿਸ ਫੋਰਸ ਦੀਆਂ 20 ਕੰਪਨੀਆਂ ਦੇ 1727 ਫ਼ੌਜ ਦੇ ਜਵਾਨ ਚੱਪੇ-ਚੱਪੇ ‘ਤੇ ਤਾਇਨਾਤ ਰਹੇ।

ਇਸ ਤੋਂ ਇਲਾਵਾ ਪੁਲਿਸ ਨੇ ਹਰ ਸਥਿਤੀ ਨਾਲ ਨਿਪਟਣ ਲਈ 53 ਪੈਟਰੋਿਲੰਗ ਪਾਰਟੀਆਂ, 17 ਨਾਕਾਬੰਦੀਆਂ, ਵੋਟਰਾਂ ਨੂੰ ਭਰਮਾਉਣ ਤੋਂ ਰੋਕਣ ਲਈ 44 ਪੁਲਿਸ ਪਾਰਟੀਆਂ ਤੇ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਤਮਾਮ ਇੰਤਜਾਮਾਂ ਤੋਂ ਇਲਾਵਾ 19 ਕਿਊਆਰਟੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

Facebook Comments

Trending

Copyright © 2020 Ludhiana Live Media - All Rights Reserved.