Connect with us

ਅਪਰਾਧ

ਐਕਟਿਵਾ ਸਵਾਰ ਬਦਮਾਸ਼ਾਂ ਨੇ ਬਜ਼ੁਰਗ ਔਰਤ ਕੋਲੋਂ ਝਪਟਿਆ

Published

on

The thugs aboard the Activa snatched the elderly woman

ਲੁਧਿਆਣਾ : ਸਥਾਨਕ ਦੁਰਗਾਪੁਰੀ ਹੈਬੋਵਾਲ ਕਲਾਂ ਇਲਾਕੇ ਵਿਚ ਐਕਟਿਵਾ ਸਵਾਰ ਬਦਮਾਸ਼ਾਂ ਨੇ ਬਜ਼ੁਰਗ ਔਰਤ ਕੋਲੋਂ ਪਰਸ ਝਪਟ ਲਿਆ। ਉਕਤ ਮਾਮਲੇ ਵਿਚ ਥਾਣਾ ਹੈਬੋਵਾਲ ਪੁਲਿਸ ਨੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਐਕਟਿਵਾ ਸਵਾਰ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸਹਾਇਕ ਥਾਣੇਦਾਰ ਗੁਰਨੇਕ ਸਿੰਘ ਮੁਤਾਬਕ ਪੁਲਿਸ ਹੈਲਪਲਾਈਨ ਨੰਬਰ ਤੋਂ ਇਤਲਾਹ ਮਿਲੀ ਸੀ ਕਿ ਦੁਰਗਾ ਪੁਰੀ ਦੇ ਰਹਿਣ ਵਾਲੇ ਵਿੱਕੀ ਮਲਹੋਤਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੁਹੱਲਾ ਦੁਰਗਾਪੁਰੀ ਤੋਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਮਾਂ ਦੇ ਹੱਥ ਵਿਚੋਂ ਪਰਸ ਖੋਹ ਲਿਆ। ਪਰਸ ਵਿਚ ਇਕ ਮੋਬਾਇਲ ਫੋਨ ਸੀ ਜੋ ਬਦਮਾਸ਼ ਖੋਹ ਕੇ ਲੈ ਗਏ ਹਨ।

Facebook Comments

Trending