Connect with us

ਪੰਜਾਬੀ

ਆਤਮ ਨਗਰ ਹਲਕੇ ਦੇ ਲੋਕਾਂ ਦੀ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ – ਬੈਂਸ

Published

on

The thinking of the people of Atam Nagar constituency cannot be changed - Bains

ਲੁਧਿਆਣਾ  :  ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀਆਂ ਨੂੰ ਚਿਤਾਵਨੀ ਦੇਣ ਦੇ ਨਾਲ-ਨਾਲ ਸਲਾਹ ਵੀ ਦਿੱਤੀ ਹੈ ਕਿ ਵਿਰੋਧੀ ਸ਼ਾਂਤੀ ਨਾਲ ਚੋਣਾਂ ਲੜਨ, ਜਦਕਿ ਜਿਸ ਤਰ੍ਹਾਂ ਨਾਲ ਭਗਤ ਸਿੰਘ ਦੀ ਸੋਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਉਸੇ ਤਰਾਂ ਹਲਕਾ ਆਤਮ ਨਗਰ ਦੇ ਲੋਕਾਂ ਦੀ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਉਹ ਫਿਰ ਤੋਂ ਬੈਂਸ ਭਰਾਵਾਂ ਨੂੰ ਤੀਸਰੀ ਵਾਰ ਲਗਾਤਾਰ ਜਿਤਾਉਣਗੇ।

ਵਿਧਾਇਕ ਬੈਂਸ ਕੌਂਸਲਰ ਸਿਕੰਦਰ ਸਿੰਘ ਪੰਨੂ, ਸ. ਬੈਂਸ ਦੇ ਹੱਕ ‘ਚ ਕਰਵਾਈ ਗਈ ਚੋਣ ਮੀਟਿੰਗ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੌਂਸਲਰ ਪੰਨੂ ਨੇ ਕਿਹਾ ਕਿ ਵਿਧਾਇਕ ਬੈਂਸ ਭਰਾਵਾਂ ਦੀ ਸੋਚ ਹੀ ਹੈ ਕਿ ਉਹ ਜਿੱਥੇ ਪਿਛਲੇ 10 ਸਾਲਾਂ ਤੋਂ ਲੋਕਾਂ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕਰ ਰਹੇ ਹਨ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੌਰਾਨ ਵੀ ਕਰਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਦਿਲਾਂ ਵਿਚ ਵਿਧਾਇਕ ਬੈਂਸ ਭਰਾ ਇਸ ਕਦਰ ਉਤਰ ਚੁੱਕੇ ਹਨ ਕਿ ਹੁਣ ਤਾਂ ਲੋਕਾਂ ਦੇ ਨਾਲ-ਨਾਲ ਕੰਧਾਂ ਵੀ ਬੋਲਣ ਲੱਗ ਪਈਆਂ ਹਨ ਕਿ ਇਸ ਵਾਰ ਜਿੱਤ ਵਿਧਾਇਕ ਬੈਂਸ ਭਰਾਵਾਂ ਦੀ ਹੋਵੇਗੀ ਅਤੇ ਦੋਨੋਂ ਭਰਾ ਜਿੱਤ ਕੇ ਇਕ ਨਵਾਂ ਇਤਿਹਾਸ ਸਿਰਜਣਗੇ, ਜਿਸ ਦੀ ਮਿਸਾਲ ਪੰਜਾਬ ਤਾਂ ਕਿ ਪੂਰੇ ਦੇਸ਼ ਵਿਚ ਨਹੀਂ ਮਿਲਦੀ।

 

Facebook Comments

Trending