Connect with us

ਅਪਰਾਧ

ਚੋਰਾਂ ਨੇ ਘਰ ਬਾਹਰ ਪਾਰਕ ਕੀਤੇ ਟਰੱਕ ‘ਚੋਂ ਉਡਾਇਆ ਕੀਮਤੀ ਸਾਮਾਨ

Published

on

The thieves stole valuables from a truck parked outside the house

ਲੁਧਿਆਣਾ : ਸਥਾਨਕ ਨੂਰਪੁਰ ਬੇਟ ਇਲਾਕੇ ‘ਚ ਘਰ ਦੇ ਬਾਹਰ ਪਾਰਕ ਕੀਤੇ ਟਰੱਕ ਦੀ ਤਰਪਾਲ ਖੋਲ੍ਹ ਕੇ ਚੋਰਾਂ ਨੇ ਟਰੱਕ ‘ਚ ਪਿਆ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਟਰੱਕ ਵਿਚੋਂ ਤੇਰਾਂ ਬੰਡਲ ਟਾਇਰ, ਉੱਨੀ ਬੰਡਲ ਟਿਊਬਾਂ ਚਾਰ ਬੰਡਲ ਪ੍ਰੈਸ਼ਰ ਕੁੱਕਰ ਦੋ ਨਗ ਸਟੇਸ਼ਨਰੀ ਦੇ ਚੋਰੀ ਕੀਤੇ। ਉਕਤ ਮਾਮਲੇ ਵਿਚ ਥਾਣਾ ਲਾਡੋਵਾਲ ਪੁਲਿਸ ਨੇ ਹਮੀਰਪੁਰ ਦੇ ਰਹਿਣ ਵਾਲੇ ਰਮੇਸ਼ ਚੰਦ ਦੇ ਬਿਆਨ ਉਪਰ ਪਰਚਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਰਮੇਸ਼ ਚੰਦ ਮੁਤਾਬਕ ਉਸ ਨੇ ਆਪਣੇ ਲੇਲੈਂਡ ਟਰੱਕ ਤੇ ਨੂਰਪੁਰ ਬੇਟ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨੂੰ ਬਤੌਰ ਡਰਾਈਵਰ ਨੌਕਰੀ ਤੇ ਰੱਖਿਆ ਹੈ। ਮੁਦਈ ਮੁਤਾਬਕ ਉਸ ਦੇ ਡਰਾਈਵਰ ਨੇ ਜਲੰਧਰ ਤੋਂ ਸਾਈਕਲ ਦੀਆਂ ਟਿਊਬਾਂ ਟਾਇਰ ਅਤੇ ਹੋਰ ਸਾਮਾਨ ਲੋਡ ਕਰਕੇ ਅੱਗੇ ਕਿਸੇ ਫ਼ਰਮ ਨੂੰ ਸਪਲਾਈ ਦੇਣ ਜਾਣਾ ਸੀ। ਇਸ ਦੌਰਾਨ ਡਰਾਈਵਰ ਨੇ ਮਾਲ ਨਾਲ ਲੋਡ ਗੱਡੀ ਆਪਣੇ ਘਰ ਦੇ ਬਾਹਰ ਤਾਲਾ ਲਗਾ ਕੇ ਖੜ੍ਹੀ ਕਰ ਦਿੱਤੀ। ਅਗਲੇ ਦਿਨ ਸਵੇਰੇ ਵੇਖਿਆ ਤਾਂ ਗੱਡੀ ਵਿਚੋਂ ਟਾਇਰ ਟਿਊਬਾਂ ਸਮੇਤ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ।

Facebook Comments

Trending