Connect with us

ਪੰਜਾਬੀ

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Published

on

The tenth class result of Teja Singh Independent Memorial School was excellent

ਲੁਧਿਆਣਾ : ਰਵਾਇਤ ਨੂੰ ਕਾਇਮ ਰੱਖਦਿਆਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ 100% ਨਤੀਜਾ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਉਨ੍ਹਾਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਨਾਲ 6 ਵਿਦਿਆਰਥੀਆਂ ਨੇ ਮੈਰਿਟ ਅਤੇ 32 ਵਿਦਿਆਰਥੀਆਂ ਨੇ 95% ਅਤੇ 65 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ।

ਮਹਿਕ 98.31% ਅੰਕ ਪ੍ਰਾਪਤ ਕਰਕੇ ਪੰਜਾਬ ਵਿਚ ਨੌਵਾਂ ਸਥਾਨ, ਆਰਿਅਨ ਕੌਂਡਲ 98.00% ਅੰਕ ਪ੍ਰਾਪਤ ਕਰਕੇ ਗਿਆਰਵਾਂ, ਸਿਮਰਨ ਅਤੇ ਹੀਨਾ ਨੇ 97.54% ਅੰਕ ਪ੍ਰਾਪਤ ਕਰਕੇ ਚੌਦਵਾਂ, ਹੈਵਨਜੋਤ ਕੌਰ ਨੇ 97.38% ਅੰਕ ਪ੍ਰਾਪਤ ਕਰਕੇ ਪੰਦਰਵਾਂ, ਰੋਜ਼ੀ ਨੇ 97.08% ਅੰਕ ਪ੍ਰਾਪਤ ਕਰਕੇ ਸਤਾਰਵਾਂ ਸਥਾਨ ਪ੍ਰਾਪਤ ਕੀਤਾ ।

ਇਹਨਾਂ ਵਿਦਿਆਰਥੀਆਂ ਨੇ ਲੁਧਿਆਣਾ ਜ਼ਿਲੇ ਵਿੱਚੋਂ ਕ੍ਰਮਵਾਰ ਚੌਥਾ , ਛੇਵਾਂ , ਨੌਵਾਂ , ਦਸਵਾਂ ਅਤੇ ਬਾਹਰਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਪ੍ਰਿੰਸੀਪਲ ਸ਼੍ਰੀ ਮਤੀ ਹਰਜੀਤ ਕੌਰ ਨੇ ਇਸ ਮੌਕੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਮਾਪਿਆਂ ਨੂੰ ਵੀ ਵਧਾਈ ਦਿੱਤੀ ।

ਸਕੂਲ ਦੇ ਡਾਇਰੈਕਟਰ ਸ. ਦਾਨਿਸ਼ ਗਰੇਵਾਲ ਅਤੇ ਪਰੈਸੀਡੈਂਟ ਸ਼੍ਰੀ ਮਤੀ ਗੁਰਪਾਲ ਕੌਰ ਨੇ ਸਾਰਿਆਂ ਨਾਲ ਖੁਸ਼ੀ ਸਾਂਝੀ ਕੀਤੀ । ਉਹਨਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਆਉਣ ਵਾਲੀ ਜਿੰਦਗੀ ਵਿਚ ਵੀ ਸਖ਼ਤ ਮਿਹਨਤ ਕਰਕੇ ਇਨ੍ਹਾਂ ਬੁਲੰਦੀਆਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।

Facebook Comments

Trending