ਲੁਧਿਆਣਾ : ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਅੰਮ੍ਰਿਤਸਰ ’ਚ ਪਾਰਾ 37.6 ਡਿਗਰੀ, ਲੁਧਿਆਣੇ ’ਚ 39.5, ਪਟਿਆਲੇ ’ਚ 38.3, ਪਠਾਨਕੋਟ ’ਚ 37.0, ਬਠਿੰਡੇ ’ਚ 39.0, ਗੁਰਦਾਸਪੁਰ ’ਚ 36.0, ਬਰਨਾਲੇ ’ਚ 38.6, ਫ਼ਤਹਿਗੜ੍ਹ ਸਾਹਿਬ ’ਚ 37.6, ਹੁਸ਼ਿਆਰਪੁਰ ’ਚ 38.1, ਸ੍ਰੀ ਮੁਕਤਸਰ ਸਾਹਿਬ ’ਚ 38.0 ਅਤੇ ਰੋਪੜ ’ਚ 36.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਜਦ ਕਿ 17 ਅਪ੍ਰੈਲ ਤੋਂ 20 ਅਪ੍ਰੈਲ ਤੱਕ ਬੱਦਲਵਾਈ ਬਣੀ ਰਹੇਗੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। 21 ਅਪ੍ਰੈਲ ਤੋਂ ਮੌਸਮ ਮੁੜ ਕਰਵਟ ਲੈ ਸਕਦਾ ਹੈ ਅਤੇ ਲੋਕਾਂ ਨੂੰ ਮੁੜ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।