ਪੰਜਾਬੀ

 ਗੁਲਾਬ ਦੇ ਸਤ ਅਤੇ ਸ਼ਰਬਤ ਤਿਆਰ ਕਰਨ ਦੀ ਤਕਨੀਕ ਕਿਸਾਨਾਂ ਨਾਲ ਕੀਤੀ ਸਾਂਝੀ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਗੁਲਾਬ ਦੇ ਫੁੱਲਾਂ ਦਾ ਸਤ ਕੱਢਣ ਅਤੇ ਸ਼ਰਬਤ ਤਿਆਰ ਕਰਨ ਦੀ ਤਕਨੀਕ ਸਾਂਝੀ ਕੀਤੀ | ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸਵਿਤਾ ਸ਼ਰਮਾ, ਮੁਖੀ, ਭੋਜਨ ਵਿਗਿਆਨ ਵਿਭਾਗ ਵਲੋਂ ਵਿਕਸਿਤ ਕੀਤੀਆਂ ਜਾਂਦੀਆਂ ਤਕਨੀਕਾਂ ਪੰਜਾਬ ਦੇ ਕਿਸਾਨ ਵੱਡੀ ਪੱਧਰ ਤੇ ਅਪਣਾਕੇ ਖੇਤੀ ਆਮਦਨ ਵਿਚ ਚੌਖਾ ਇਜ਼ਾਫਾ ਕਰ ਰਹੇ ਹਨ |
ਡਾ. ਪੂਨਮ ਨੇ ਦੱਸਿਆ ਕਿ ਗੁਲਾਬ ਦਾ ਸਤ ਤਿਆਰ ਕਰਨ ਲਈ ਇਹ ਇਕ ਕੋਲਡ ਅਕਸਟ੍ਰੈਕਸ਼ਨ ਵਾਲੀ ਤਕਨੀਕ ਹੈ, ਜਿਸ ਨਾਲ ਗੁਲਾਬ ਦੇ ਕੁਦਰਤਨ ਗੁਲਾਬੀ ਰੰਗ ਅਤੇ ਮਹਿਕ ਵੱਧ ਤੋਂ ਵੱਧ ਬਰਕਰਾਰ ਰਹਿੰਦੇ ਹਨ | ਇਸ ਤੋਂ ਇਲਾਵਾ ਇਸ ਤਕਨੀਕ ਨਾਲ ਤਿਆਰ ਹੋਏ ਉਤਪਾਦ ਵਿਚ ਐਂਥੋਸਿਨੇਨਿਜ਼ ਦੀ ਮਾਤਰਾ ਵੱਧ ਹੁੰਦੀ ਹੈ, ਜੋ ਕਿ ਐਂਟੀਆਕਸੀਡੈਂਟ ਦਾ ਕੰਮ ਕਰਦੇ ਹਨ ਅਤੇ ਇਸ ਤਰ੍ਹਾਂ ਇਹ ਉਤਪਾਦ ਗੁਲਾਬ ਦੇ ਸਿੰਥੈਟਿਕ ਪੇਅ ਪਦਾਰਥ, ਜੋ ਕਿ ਵਧੇਰੇ ਕੈਲੋਰੀ ਪ੍ਰਦਾਨ ਕਰਨ ਵਾਲੇ, ਵੱਧ ਮਿਠਾਸ ਵਾਲੇ ਅਤੇ ਪੌਸ਼ਟਿਕ ਤੱਤਾਂ ਤੋਂ ਵਿਹੂਣੇ ਹੁੰਦੇ ਹਨ, ਨਾਲੋਂ ਕਿਤੇ ਵਧੇਰੇ ਸਿਹਤਮੰਦ ਅਤੇ ਸਾਫ਼-ਸੁਥਰੇ ਹੁੰਦੇ ਹਨ |
ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਅਤੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਕਿਸਾਨ ਵੱਧ ਤੋਂ ਵੱਧ ਇਨ੍ਹਾਂ ਤਕਨੀਕਾਂ ਨੂੰ ਅਪਣਾਕੇ ਆਪਣੀ ਖੇਤੀ ਆਮਦਨ ਵਿਚ ਵਾਧਾ ਕਰਨਗੇ |

Facebook Comments

Trending

Copyright © 2020 Ludhiana Live Media - All Rights Reserved.