Connect with us

ਅਪਰਾਧ

ਅਧਿਆਪਕ ਨੇ 8ਵੀਂ ਦੇ ਵਿਦਿਆਰਥੀ ਦੇ ਸਿਰ ‘ਚ ਮਾਰਿਆ ਚਾਹ ਨਾਲ ਭਰਿਆ ਗਲਾਸ, ਕੀਤਾ ਜਖਮੀ

Published

on

The teacher hit the 8th student on the head with a glass full of tea, injured him

ਲੁਧਿਆਣਾ : ਅੱਠਵੀਂ ਦੇ ਵਿਦਿਆਰਥੀ ਦੇ ਸਿਰ ਵਿਚ ਸਟੀਲ ਦਾ ਗਲਾਸ ਮਾਰ ਕੇ ਉਸ ਨੂੰ ਫੱਟੜ ਕਰ ਦੇਣ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਅਧਿਆਪਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਦੇ ਮੁਤਾਬਕ ਮੁਲਜ਼ਮ ਦੀ ਪਛਾਣ ਗੁਰੂ ਅਰਜਨ ਦੇਵ ਕਾਲੋਨੀ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗਲੀ ਨੰਬਰ 5 ਗੁਰੂ ਅਰਜਨ ਦੇਵ ਕਾਲੋਨੀ ਦੇ ਰਹਿਣ ਵਾਲੇ ਸਾਈਕਲ ਪਾਰਟਸ ਦੇ ਕਾਰੋਬਾਰੀ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 15 ਸਾਲ ਦਾ ਬੇਟਾ 8ਵੀਂ ਜਮਾਤ ਵਿੱਚ ਪੜ੍ਹਦਾ ਹੈ। ਹਰ ਰੋਜ਼ ਵਾਂਗ ਸ਼ਾਮ ਸਵਾ ਛੇ ਵਜੇ ਦੇ ਕਰੀਬ ਉਹ ਘਰ ਦੇ ਕੋਲ ਹੀ ਸਿਮਰਨਜੀਤ ਸਿੰਘ ਕੋਲ ਟਿਊਸ਼ਨ ਪੜ੍ਹਨ ਲਈ ਗਿਆ। ਟਿਊਸ਼ਨ ਪੜ੍ਹ ਕੇ ਜਦੋਂ ਉਹ ਵਾਪਸ ਆਇਆ ਤਾਂ ਰਮਨ ਕੁਮਾਰ ਨੇ ਦੇਖਿਆ ਕਿ ਉਸਦੇ ਸਿਰ ਤੇ ਸੱਟ ਲੱਗੀ ਹੋਈ ਸੀ।

ਖੂਨ ਨਿਕਲਦਾ ਦੇਖ ਪਿਤਾ ਨੇ ਲੜਕੇ ਕੋਲੋਂ ਪੁੱਛਿਆ ਤਾਂ ਬੁਰੀ ਤਰ੍ਹਾਂ ਘਬਰਾਏ ਬੱਚੇ ਨੇ ਦੱਸਿਆ ਕਿ ਟਿਊਸ਼ਨ ਤੇ ਉਹ ਆਪਣੇ ਦੋਸਤ ਨਾਲ ਪੜ੍ਹਾਈ ਸਬੰਧੀ ਗੱਲ ਕਰ ਰਿਹਾ ਸੀ ਇਸੇ ਦੌਰਾਨ ਮਾਸਟਰ ਸਿਮਰਨਜੀਤ ਨੇ ਹੱਥ ਵਿੱਚ ਫੜਿਆ ਸਟੀਲ ਦਾ ਚਾਹ ਵਾਲਾ ਗਲਾਸ ਉਸ ਦੇ ਮੱਥੇ ਵਿਚ ਮਾਰਿਆ। ਵਿਦਿਆਰਥੀ ਦੇ ਮੱਥੇ ਚੋਂ ਖੂਨ ਨਿਕਲਣ ਲੱਗ ਪਿਆ ਅਤੇ ਅਧਿਆਪਕ ਨੇ ਉਸ ਨੂੰ ਧਮਕਾਉਦਿਆ ਇਹ ਆਖਿਆ ਕਿ ਉਹ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸੇ।

Facebook Comments

Trending