Connect with us

ਪੰਜਾਬੀ

 ਧਰਨਾ ਲਗਾਉਣ ਆਏ ਟੈਕਸੀ ਚਾਲਕ, ਸਰਕਾਰ ਦੇ ਹੱਕ ‘ਚ ਜੈਕਾਰੇ ਲਾਉਂਦੇ ਪਰਤੇ ਵਾਪਸ

Published

on

The taxi drivers who came to protest returned home shouting in favor of the government

ਲੁਧਿਆਣਾ : ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਟੈਕਸੀ ਚਾਲਕ ਕਮੇਟੀ ਦੇ ਸਹਿਯੋਗ ਲਈ ਅੱਗੇ ਆਏ। ਵਿਧਾਇਕ ਗੋਗੀ ਦੇ ਉੱਦਮ ਸਦਕਾ, ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਟ੍ਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨਾਲ ਮੌਕੇ ‘ਤੇ ਹੀ ਗੱਲਬਾਤ ਕੀਤੀ ਅਤੇ ਟੈਕਸੀ ਮੁਲਾਜ਼ਮਾਂ ਦੀ ਮੰਗਾਂ ਸਬੰਧੀ ਮੁਲਾਕਾਤ ਦਾ ਸਮਾਂ ਵੀ ਮੰਗਿਆ।

The taxi drivers who came to protest returned home shouting in favor of the government

ਜ਼ਿਕਰਯੋਗ ਹੈ ਟੈਕਸੀ ਚਾਲਕਾਂ ਵੱਲੋਂ ਆਪਣੀਆਂ ਔਕੜਾਂ ਸਬੰਧੀ, ਸਕੱਤਰ, ਰਿਜ਼ਨਲ ਟ੍ਰਾਂਸਪੋਰਟ ਅਥਾਰਟੀ (ਆਰ.ਟੀ.ਏ.) ਸ. ਨਰਿੰਦਰ ਸਿੰਘ ਧਾਲੀਵਾਲ ਦੀ ਮੌਜੂਦਗੀ ਵਿੱਚ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੂੰ ਮੰਗ ਪੱਤਰ ਸੌਂਪਿਆ ਗਿਆ। ਵਿਧਾਇਕ ਗੋਗੀ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਅੱਜ ਇਨ੍ਹਾਂ ਮੁਲਾਜ਼ਮਾਂ ਨੂੰ ਅਜਿਹਾ ਸੰਘਰਸ਼ ਕਰਨਾ ਪਿਆ, ਜੋਕਿ ਨਹੀਂ ਹੋਣਾ ਚਾਹੀਦਾ ਸੀ।

ਵਿਧਾਇਕ ਗੋਗੀ ਵੱਲੋਂ ਕਮੇਟੀ ਮੈਂਬਰਾਂ ਅਤੇ ਇਕੱਠ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਉਹ ਖੁਦ ਨਾਲ ਜਾਕੇ ਹੱਲ ਕਰਵਾਉਣਗੇ, ਜਿਸ ‘ਤੇ ਸੰਘਰਸ਼ ਕਮੇਟੀ ਮੈਂਬਰਾਂ ਵੱਲੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨਾਲ ਚੰਡੀਗੜ੍ਹ ਜਾਣ ਦੇ ਫੈਸਲੇ ਦਾ ਜਿੱਥੇ ਸਵਾਗਤ ਕੀਤਾ ਉੱਥੇ ਹੀ ਧਰਨਾ ਲਗਾਉਣ ਲਈ ਹੋਇਆ ਇਕੱਠ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਅਰੇ ਲਾਉਂਦਾ ਵਾਪਸ ਪਰਤ ਗਿਆ।

Facebook Comments

Trending