Connect with us

ਇੰਡੀਆ ਨਿਊਜ਼

ਗੱਡੀ ਚੜ੍ਹਾਉਣ ਤੇ ਉਸ ਤੋਂ ਬਾਅਦ ਹੋਈ ਹਿੰਸਾ ਦੇ ਕੇਸ ਨੂੰਵੱਖ ਵੱਖ ਕਰੇਗਾ ਸੁਪਰੀਮ ਕੋਰਟ, ਸੁਣਵਾਈ ਟਲੀ

Published

on

The Supreme Court will set aside the case of driving and subsequent violence

ਨਵੀਂ ਦਿੱਲੀ : ਸੁਪਰੀਮ ਕੋਰਟ ‘ਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਹੋਈ ਹਿੰਸਕ ਘਟਨਾ ਸਬੰਧੀ ਇਕ ਜਨਹਿਤ ਪਟੀਸ਼ਨ (PIL) ‘ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਘਟਨਾ ‘ਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।

ਅਦਾਲਤ ਨੇ ਮਾਮਲੇ ‘ਚ ਖ਼ੁਦ ਨੋਟਿਸ ਲਿਆ ਹੈ ਤੇ ਪਿਛਲੀ ਸੁਣਵਾਈ ਦੌਰਾਨ ਜਾਂਚ ਵਿਚ ਅਸੰਤੋਖਜਨਕ ਐਕਸ਼ਨ ਲਈ ਉੱਤਰ ਪ੍ਰਦੇਸ਼ ਪੁਲਿਸ ਦੀ ਖਿਚਾਈ ਕੀਤੀ ਸੀ। ਇਕ ਕੇਂਦਰੀ ਮੰਤਰੀ ਦਾ ਬੇਟਾ ਵੀ ਇਸ ਘਟਨਾ ‘ਚ ਮੁੱਖ ਮੁਲਜ਼ਮਾਂ ‘ਚ ਸ਼ਾਮਲ ਹੈ।

ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ ਹੁੰਦੇ ਹੀ ਯੂਪੀ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਅਸੀਂ ਇਕ ਸਟੇਟਸ ਰਿਪੋਰਟ ਸੀਲਬੰਦ ਲਿਫ਼ਾਫ਼ੇ ‘ਚ ਦਾਖ਼ਲ ਕੀਤੀ ਹੈ। ਸੁਣਵਾਈ ਸ਼ੁੱਕਰਵਾਰ ਤਕ ਟਾਲੀ ਜਾਵੇ। ਇਸ ‘ਤੇ ਅਦਾਲਤ ਨੇ ਕਿਹਾ, ‘ਸਾਨੂੰ ਇਹ ਰਿਪੋਰਟ ਹੁਣੇ-ਹੁਣੇ ਮਿਲੀ ਹੈ। ਅਸੀਂ ਕੱਲ੍ਹ ਦੇਰ ਸ਼ਾਮ ਤਕ ਇੰਤਜ਼ਾਰ ਕਰਦੇ ਰਹੇ। ਸੁਣਵਾਈ ਨੂੰ ਟਾਲਿਆ ਨਹੀਂ ਜਾ ਸਕਦਾ।

Facebook Comments

Trending