Connect with us

ਪੰਜਾਬੀ

ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚੋ ਪਹਿਲੀਆਂ 6 ਪੁਜੀਸ਼ਨਾਂ ਕੀਤੀਆਂ ਹਾਸਲ

Published

on

The students secured the first 6 positions in the university

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਇੰਟੀਰੀਅਰ ਡਿਜ਼ਾਈਨਿੰਗ ਐਂਡ ਡੈਕੋਰੇਸ਼ਨ (ਸਰਟੀਫਿਕੇਟ ਕੋਰਸ) ਦੀ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਹਰਲੀਨ ਕੌਰ ਨੇ 96 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ਵਿਚ ਪਹਿਲਾ, ਲੀਜ਼ਾ ਪਾਹਵਾ ਨੇ 87.50 ਫੀਸਦੀ ਅੰਕਾਂ ਨਾਲ ਯੂਨੀਵਰਸਿਟੀ ਵਿਚ ਦੂਜਾ ਸਥਾਨ ਹਾਸਲ ਕੀਤਾ।

ਪਿ੍ਆ ਸ਼ਰਮਾ 80% ਅੰਕ ਲੈ ਕੇ ਯੂਨੀਵਰਸਿਟੀ ਵਿਚ ਤੀਜਾ, ਸਪਨਾ ਸਿੰਘ ਨੇ 74% ਅੰਕਾਂ ਨਾਲ ਯੂਨੀਵਰਸਿਟੀ ਵਿਚ ਚੌਥਾ, ਨਰਮਦਾ ਕੁਮਾਰੀ ਨੇ 73% ਅੰਕਾਂ ਨਾਲ ਯੂਨੀਵਰਸਿਟੀ ਵਿਚ ਪੰਜਵਾਂ ਅਤੇ ਨੇਹਾ ਰਾਣੀ ਨੇ 72% ਅੰਕਾਂ ਨਾਲ ਯੂਨੀਵਰਸਿਟੀ ਵਿਚ ਛੇਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਪਿ੍ਰੰਸੀਪਲ ਡਾ ਸਰਿਤਾ ਬਹਿਲ ਨੇ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਪ੍ਰੇਰਿਤ ਕੀਤਾ।

Facebook Comments

Trending