ਪੰਜਾਬੀ

ਛੁੱਟੀਆਂ ਤੋਂ ਬਆਦ ਨਵੇਂ ਜੋਸ਼ ਅਤੇ ਉਤਸ਼ਾਹ ਨਾਲ਼ ਵਿਦਿਆਰਥੀਆਂ ਨੇ ਕੀਤੀ ਸਕੂਲ ਵਾਪਸੀ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਬੱਚਿਆਂ ਨੇ ਸਕੂਲ ਵਾਪਸੀ ਕੀਤੀ। ਬੈਂਡ ਦੀ ਮਨਮਹੋਨ ਧੁਨ ਨਾਲ਼ ਬੱਚਿਆ ਦਾ ਨਿੱਘਾ ਸੁਆਗਤ ਕੀਤਾ ਗਿਆ। ਸਕੂਲ ਪਹੁੰਚਣ ‘ਤੇ ਬੱਚਿਆਂ ਦੇ ਚਿਹਰਿਆਂ ‘ਤੇ ਮਿੱਠੀ ਮੁਸਕਾਨ ਨਜ਼ਰ ਆ ਰਹੀ ਸੀ। ਇਸ ਦੌਰਾਨ ਬੱਚਿਆਂ ਨੇ ਨਵੇਂ ਜੋਸ਼ ਅਤੇ ਉਤਸ਼ਾਹ ਨਾਲ਼ ਸਕੂਲ ਅੰਦਰ ਪ੍ਰਵੇਸ਼ ਕੀਤਾ।

ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਦਾ ਖਿੜ੍ਹੇ ਮੱਥੇ ਨਾਲ਼ ਸੁਆਗਤ ਕੀਤਾ। ਉਹਨਾਂ ਨਾਲ਼ ਹੀ ਸਾਰੇ ਬੱਚਿਆਂ ਨੂੰ ਹੋਰ ਦੁਗਣੇ ਜੋਸ਼, ਮਿਹਨਤ, ਲਗਨ ਅਤੇ ਨਵੀਨ ਵਿਚਾਰਾਂ ਨਾਲ਼ ਸਿੱਖਿਆ ਦੇ ਖ਼ੇਤਰ ਵਿੱਚ ਸੂਰਜ ਦੀ ਤਰ੍ਹਾਂ ਚਮਕਣ ਲਈ ਵੀ ਪ੍ਰੇਰਿਆ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਦਾ ਸਕੂਲ ਪਹੁੰਚਣ ‘ਤੇ ਦਿਲੀ ਸੁਆਗਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.