Connect with us

ਪੰਜਾਬ ਨਿਊਜ਼

ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ

Published

on

The students protested

ਅੰਮਿ੍ਤਸਰ : ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖਾਲਸਾ ਕਾਲਜ ਦੇ ਸਾਹਮਣੇ ਸੜਕ ਜਾਮ ਕਰਕੇ ਸਰਕਾਰ ਦੇ ਕੋਰੋਨਾ ਦੇ ਬਹਾਨੇ ਯੂਨੀਵਰਸਿਟੀ ਕਾਲਜ ਬੰਦ ਕਰਨ ਦੇ ਫੁਰਮਾਨ ਖ਼ਿਲਾਫ਼ ਰੋਸ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਖਾਲਸਾ ਕਾਲਜ ਤੋਂ ਯੂਨੀਵਰਸਿਟੀ ਤਕ ਮਾਰਚ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਰਵਿੰਦਰ ਤੇ ਗਗਨਦੀਪ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਕੋਰੋਨਾ ਕੋਈ ਮਹਾਮਾਰੀ ਨਹੀਂ ਹੈ, ਆਮ ਸਰਦੀ ਜ਼ੁਕਾਮ ਹੀ ਹੈ। ਇਹ ਸਰਕਾਰ ਵੱਲੋਂ ਡਰਾਮਾ ਰਚਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਘਰਾਂ ‘ਚ ਡੱਕ ਕੇ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਸਕਣ

। ਵਿਦਿਆਰਥੀ ਨੌਜਵਾਨ ਵੀ ਉਹ ਊਰਜਾ ਹਨ ਜੋ ਸਮਾਜਿਕ ਤਬਦੀਲੀ ‘ਚ ਮੋਹਰੀ ਭੂਮਿਕਾ ਨਿਭਾਉਣਗੇ, ਇਸ ਲਈ ਸਰਕਾਰ ਨਹੀਂ ਚਾਹੁੰਦੀ ਕਿ ਇਹ ਸ਼ਕਤੀ ਇਕ ਥਾਂ ਇਕੱਠੀ ਹੋਵੇ। ਦੂਜਾ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਦਾ ਨਿੱਜੀਕਰਨ, ਵਪਾਰੀਕਰਨ ਵੀ ਤੇਜ਼ ਕਰ ਦਿੱਤਾ ਹੈ, ਜਿਸ ਖ਼ਿਲਾਫ਼ ਵਿਦਿਆਰਥੀਆਂ ਦੀ ਕੋਈ ਲਹਿਰ ਨਾ ਖੜ੍ਹੀ ਹੋਵੇ ਸਰਕਾਰ ਇਸ ਤੋਂ ਵੀ ਡਰੀ ਹੋਈ ਹੈ। ਅੱਜ ਵਿਦਿਆਰਥੀਆਂ ਨੂੰ ਇਨ੍ਹਾਂ ਸਰਕਾਰੀ ਫੁਰਮਾਨਾਂ ਖਿਲਾਫ ਜੱਥੇਬੰਦ ਹੋਣ ਦੀ ਲੋੜ ਹੈ। ਵਿਦਿਆਰਥੀਆਂ ਨੇ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਅਹਿਦ ਲਿਆ ਅਤੇ ਇਸੇ ਸਬੰਧ ‘ਚ 23 ਮਾਰਚ ਨੂੰ ਮਸ਼ਾਲ ਮਾਰਚ ਵੀ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

Facebook Comments

Trending