ਪੰਜਾਬੀ

NSPS ਦੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਦੇ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਲਗਭਗ 176 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।

ਗੁਰਨੂਰ ਕੌਰ ਢੀਂਢਸਾ ਅਤੇ ਗੁਰਨੂਰ ਕੌਰ 97.2% ਅੰਕਾਂ ਨਾਲ ਸਕੂਲ ;ਚ ਟਾਪਰ ਰਹੀਆਂ । ਜਦਕਿ ਜਸ਼ਨਪ੍ਰੀਤ ਕੌਰ 95% ਅਤੇ ਹਰਪ੍ਰੀਤ ਕੌਰ 92.6% ਅੰਕਾਂ ਨਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀ। ਚੌਥਾ ਸਥਾਨ ਅਸ਼ਮੀਤ ਕੌਰ ਨੇ 91.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪ੍ਰਾਪਤ ਕੀਤਾ | ਜਦਕਿ ਅਸ਼ਮੀਤ ਸਿੰਘ ਨੇ 91.4 ਫੀਸਦੀ ਅੰਕ ਲੈ ਕੇ ਪੰਜਵਾਂ ਅਤੇ ਇੰਦਰਪ੍ਰੀਤ ਕੌਰ ਨੇ 90.4 ਫੀਸਦੀ ਅੰਕ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ ਅਤੇ ਸਕੂਲ ਵਿਚ ਛੇਵੇਂ ਸਥਾਨ ‘ਤੇ ਰਹੀ।

Facebook Comments

Trending

Copyright © 2020 Ludhiana Live Media - All Rights Reserved.