ਖੇਤੀਬਾੜੀ

ਵਿਦਿਆਰਥੀ ਨੂੰ ਮੌਖਿਕ ਪੇਸ਼ਕਾਰੀ ਲਈ ਮਿਲਿਆ ਸਰਵੋਤਮ ਪੁਰਸਕਾਰ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਡਾ. ਪੂਜਾ ਭੱਟ ਨੂੰ ਬੀਤੇ ਦਿਨੀਂ ਬੈਂਗਲੋਰ ਵਿੱਚ ਹੋਈ ਅੰਤਰਾਸ਼ਟਰੀ ਕਾਨਫਰੰਸ ਵਿੱਚ ਮੌਖਿਕ ਪੇਸ਼ਕਾਰੀ ਦਾ ਸਰਵੋਤਮ ਪੁਰਸਕਾਰ ਹਾਸਲ ਹੋਇਆ ਹੈ ।

ਇਹ ਪੁਰਸਕਾਰ ਡਾ. ਪੂਜਾ ਭੱਟ ਨੂੰ ਬਰੌਕਲੀ ਨੂੰ ਸੁਕਾਉਣ ਦੀਆਂ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਦਿਆਂ ਉਸਦੇ ਬਾਇਓਐਕਟਿਵ ਅੰਸ਼ਾਂ ਦੀ ਸੰਭਾਲ ਲਈ ਕੀਤੀ ਪੇਸ਼ਕਾਰੀ ਵਾਸਤੇ ਹਾਸਲ ਹੋਇਆ ਹੈ । ਇਸ ਪੇਪਰ ਦੇ ਲੇਖਕ ਡਾ. ਪੂਜਾ ਭੱਟ ਨਾਲ ਡਾ. ਸੋਨਿਕਾ ਸ਼ਰਮਾ, ਡਾ. ਕਿਰਨ ਗਰੋਵਰ, ਡਾ. ਸਵਿਤਾ ਸ਼ਰਮਾ, ਡਾ. ਅਜਮੇਰ ਸਿੰਘ ਢੱਟ ਅਤੇ ਡਾ. ਖੁਸ਼ਦੀਪ ਧਰਨੀ ਸਨ ।

ਇਸ ਪੁਰਸਕਾਰ ਬਾਰੇ ਜਾਣਕਾਰੀ ਦਿੰਦਿਆਂ ਉਸਦੇ ਨਿਗਰਾਨ ਡਾ. ਸੋਨਿਕਾ ਸ਼ਰਮਾ ਨੇ ਦੱਸਿਆ ਕਿ ਡਾ. ਪੂਜਾ ਭੱਟ ਨੇ ਮਾਈਕ੍ਰੋ ਗਰੀਨਜ਼ ਦਾ ਅਧਿਐਨ ਕਰਦਿਆਂ ਸਿਹਤਮੰਦ ਭੋਜਨਾਂ ਦੇ ਵਿਕਾਸ ਬਾਰੇ ਆਪਣਾ ਖੋਜ ਕਾਰਜ ਕਰ ਰਹੀ ਹੈ । ਡਾ. ਸੋਨਿਕਾ ਸ਼ਰਮਾ ਨੇ ਵਿਦਿਆਰਥਣ ਦੇ ਖੋਜ ਕਾਰਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਭੋਜਨ ਅਤੇ ਪੋਸ਼ਣ ਦੇ ਖੇਤਰ ਵਿੱਚ ਇਹ ਕਾਰਜ ਨਵੀਆਂ ਸੰਭਾਵਨਾਵਾਂ ਸਾਹਮਣੇ ਲਿਆਵੇਗਾ ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਸਰਵਜੀਤ ਸਿੰਘ ਆਈ ਏ ਐੱਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਡਾ. ਪੂਜਾ ਭੱਟ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending

Copyright © 2020 Ludhiana Live Media - All Rights Reserved.